ਰੌਬਟ ਦੀ ਵਿਸ਼ੇਸ਼ ਰਿਪੋਰਟ
ਚੰਡੀਗੜ੍ਹ: ਦੇਸ਼ ਵਿੱਚ 21 ਦਿਨਾਂ ਦੇ ਲੌਕਡਾਉਨ ਨੂੰ ਅੱਜ ਦੋ ਹਫ਼ਤੇ ਪੂਰੇ ਹੋ ਗਏ ਹਨ। ਇਸ ਦੌਰਾਨ ਸਰਕਾਰ ਵਿੱਚ ਲੌਕਡਾਉਨ ਤੋਂ ਬਾਹਰ ਨਿਕਲਣ ਦੇ ਤਰੀਕਿਆਂ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਕਿ ਤਾਲਾਬੰਦੀ 14 ਅਪ੍ਰੈਲ ਤੋਂ ਬਾਅਦ ਖ਼ਤਮ ਹੋ ਜਾਵੇਗੀ ਜਾਂ ਅੱਗੇ ਵਧੇਗੀ। ਸਰਕਾਰ ਦੀ ਤਿਆਰੀ ਇਹ ਹੈ ਕਿ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਨਾਲ ਜਦੋਂ ਵੀ ਇਹ ਖਤਮ ਹੋਵੇ ਤਾਂ ਲੋਕਾਂ ਨੂੰ ਸੰਕਰਮਣ ਦੇ ਖਤਰੇ ਤੋਂ ਵੀ ਬਚਾਉਣਾ ਹੈ।


ਇੱਕ ਡਰਾਫਟ ਯੋਜਨਾ ਵਿੱਚ ਰਾਜਾਂ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਲੌਕਡਾਉਨ ਖੋਲ੍ਹਣ ਦਾ ਪ੍ਰਸਤਾਵ ਹੈ। ਇਸ ਅਨੁਸਾਰ, ਇੱਕ ਜ਼ਿਲ੍ਹੇ ਵਿੱਚ ਜਿੱਥੇ ਕੋਈ ਮਰੀਜ਼ ਨਹੀਂ ਹੋਵੇਗਾ, ਲੋਕਾਂ ਨੂੰ ਕੁਝ ਸ਼ਰਤਾਂ ਨਾਲ ਜ਼ਿਲ੍ਹੇ ਦੇ ਅੰਦਰ ਅਵਾਜਾਈ ਦੀ ਆਗਿਆ ਦਿੱਤੀ ਜਾਏਗੀ। ਕੁਝ ਜ਼ਿਲ੍ਹਿਆਂ ਵਿੱਚ, ਰੇਲ ਤੇ ਬੱਸ ਦੇ ਨਾਲ ਨਾਲ ਹਵਾਈ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ।

ਪੜਾਅ ਅਨੁਸਾਰ, ਖੁੱਲ੍ਹੇਗਾ ਲੌਕਡਾਉਨ
ਸਟੇਜ਼ 4: ਲੋੜੀਂਦੀਆਂ ਸਹੂਲਤਾਂ ਸ਼ੁਰੂ ਹੋਣਗੀਆਂ, 65 ਸਾਲ ਤੋਂ ਉਪਰ ਦੇ ਲੋਕ ਘਰ ਵਿੱਚੋਂ ਨਹੀਂ ਨਿਕਲਣਗੇ।

ਤੁਸੀਂ ਕਿਸੇ ਹੋਰ ਰਾਜ ਵਿੱਚ ਨਹੀਂ ਜਾ ਸਕੋਗੇ। ਰੇਲਵੇ 'ਤੇ ਅਣ-ਅਧਿਕਾਰਤ ਟਿਕਟਾਂ ਉਪਲਬਧ ਨਹੀਂ ਹੋਣਗੀਆਂ। ਬੱਸ ਗੱਡੀਆਂ ਵਿੱਚ ਸਮਰੱਥਾ ਨਾਲੋਂ ਇੱਕ ਤਿਹਾਈ ਘੱਟ ਟਿਕਟਾਂ ਹੋਣਗੀਆਂ। ਜ਼ਿਲ੍ਹੇ ਵਿੱਚ ਜਿੱਥੇ ਕੋਈ ਕੇਸ ਨਹੀਂ ਹੋਵੇਗਾ, ਉਦਯੋਗ ਉੱਥੇ ਹੀ ਸ਼ੁਰੂ ਹੋਵੇਗਾ ਪਰ, ਵਰਕਰ ਇੱਕੋ ਜ਼ਿਲ੍ਹੇ ਤੋਂ ਹੋਣਗੇ। ਉਨ੍ਹਾਂ ਸ਼ਹਿਰਾਂ ਵਿੱਚ ਆਵਾਜਾਈ ਨੂੰ ਬੰਦ ਕਰ ਦਿੱਤਾ ਜਾਵੇਗਾ ਜਿੱਥੇ ਕੇਸ ਹੋਣਗੇ। ਸਾਰੇ ਧਾਰਮਿਕ ਸਥਾਨ, ਵਿਦਿਅਕ ਅਦਾਰੇ ਆਦਿ ਬੰਦ ਰਹਿਣਗੇ।

ਸਟੇਜ਼ 3: ਘਰੇਲੂ ਏਅਰਲਾਈਨਾਂ ਰਾਹੀਂ ਯਾਤਰਾ, ਪਰ ਸੰਕਰਮਿਤ ਜ਼ਿਲ੍ਹੇ ਵਿੱਚ ਨਹੀਂ।
ਦੂਜੇ ਰਾਜਾਂ ਵਿੱਚ ਨਹੀਂ ਜਾ ਸਕੋਗੇ। ਘਰੇਲੂ ਜਹਾਜ਼ ਚੱਲਣਗੇ। ਜਿੱਥੇ ਮਰੀਜ਼ ਹੋਣੇਗਾ, ਉੱਥੇ ਆਵਾਜਾਈ ਨੂੰ ਬੰਦ ਕਰ ਦਿੱਤਾ ਜਾਵੇਗਾ। ਹੋਰ ਜ਼ਿਲ੍ਹਿਆਂ ਵਿੱਚ ਜਾ ਸਕੋਗੇ ਪਰ ਉਨ੍ਹਾਂ ਜ਼ਿਲ੍ਹਿਆਂ ਵਿੱਚ ਜਿੱਥੇ ਕੋਈ ਮਰੀਜ਼ ਨਹੀਂ ਹੋਵੇਗਾ, ਗੈਰ ਜ਼ਰੂਰੀ ਚੀਜ਼ਾਂ ਨੂੰ ਵੀ ਭੇਜਿਆ ਜਾ ਸਕਦਾ ਹੈ। ਸਟੇਜ਼-4 ਤੇ ਸਟੇਜ਼-3 ਵਿੱਚ ਲਗਪਗ ਇੱਕੋ ਜਿਹੀ ਪਾਬੰਦੀ ਹੋਵੇਗੀ।

ਸਟੇਜ਼-2: ਸਕੂਲ-ਕਾਲਜ ਬੰਦ ਰਹਿਣਗੇ, ਸ਼ਾਪਿੰਗ ਮਾਲ-ਸਿਨੇਮਾ ਖੁੱਲ੍ਹਣਗੇ।
ਦੂਜੇ ਰਾਜਾਂ ਵਿੱਚ ਅਸੀਂ ਰੇਲ ਤੇ ਸੜਕ ਰਾਹੀਂ ਯਾਤਰਾ ਕਰ ਸਕਾਂਗੇ। ਹਾਲਾਂਕਿ, ਇਹ ਵੇਖਿਆ ਜਾਵੇਗਾ ਕਿ ਸਟੇਜ਼-3 ਤੇ ਸਟੇਜ਼-4 ਦੇ ਸ਼ਹਿਰਾਂ ਵਿਚਕਾਰ ਨਾ ਆਉਣ। ਜਹਾਜ਼ ਰਾਹੀਂ ਤੁਸੀਂ ਹੇਠਲੇ ਪੜਾਅ 'ਤੇ ਜਾ ਸਕੋਗੇ। ਉੱਥੇ ਜਾ ਸਕੋਗੇ ਜਿੱਥੇ 28 ਦਿਨਾਂ ਤੋਂ ਇੱਕ ਵੀ ਕੇਸ ਨਹੀਂ ਹੋਇਆ। ਕਾਮੇ ਰਾਜ ਦੇ ਕਿਸੇ ਵੀ ਹਿੱਸੇ ਤੋਂ ਉਦਯੋਗ ਵਿੱਚ ਕੰਮ ਕਰਨ ਦੇ ਯੋਗ ਹੋਣਗੇ।

ਸਟੇਜ਼-1: ਸਕੂਲ-ਕਾਲਜ ਸ਼ੁਰੂ ਹੋਣਗੇ, ਪਰ ਕਮਰੇ ਵਿੱਚ 50 ਤੋਂ ਵੱਧ ਵਿਦਿਆਰਥੀ ਨਹੀਂ ਹੋਣਗੇ।
ਇਸ 'ਚ ਰੇਲ ਜਾਂ ਸੜਕ ਰਾਹੀਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ਦੀ ਆਗਿਆ ਹੋਵੇਗੀ। ਸਟੇਜ਼-3 ਤੇ ਸਟੇਜ਼-4 ਸ਼ਹਿਰ ਵਿੱਚ ਨਹੀਂ ਜਾ ਸਕੋਗੇ। ਰੇਲ ਗੱਡੀ ਉਨ੍ਹਾਂ ਜ਼ਿਲ੍ਹਿਆਂ ਵਿੱਚ ਨਹੀਂ ਰੁਕੇਗੀ ਜਿੱਥੇ ਮਰੀਜ਼ ਹੋਣਗੇ। ਜ਼ਿਲ੍ਹੇ, ਜਿਥੇ ਮਰੀਜ਼ 28 ਦਿਨਾਂ ਵਿੱਚ ਨਹੀਂ ਆਇਆ ਹੋਣਗੇ, ਉੱਥੇ ਜਾਣ ਦੀ ਆਗਿਆ ਦਿੱਤੀ ਜਾਏਗੀ। ਧਾਰਮਿਕ ਸਥਾਨ ਖੋਲ੍ਹ ਦਿੱਤੇ ਜਾਣਗੇ।

ਦੱਸ ਦਈਏ ਕਿ ਜੇ ਰੇਲਵੇ ਸੇਵਾ ਅਰੰਭ ਹੋ ਜਾਂਦੀ ਹੈ, ਤਾਂ ਰੇਲਵੇ ਦੀ ਮੱਧ ਬਰਥ ਬੁੱਕ ਨਹੀਂ ਕੀਤੀ ਜਾਏਗੀ। ਬਹੁਤੇ ਜ਼ਿਲ੍ਹਿਆਂ ਵਿੱਚ ਸਕੂਲ, ਕਾਲਜ, ਪਾਰਕ, ਸਿਨੇਮਾਘਰ, ਵਪਾਰਕ ਤੇ ਨਿੱਜੀ ਅਦਾਰੇ ਬੰਦ ਰਹਿਣਗੇ। ਉਨ੍ਹਾਂ ਜ਼ਿਲ੍ਹਿਆਂ ਵਿੱਚ ਰੇਲ ਗੱਡੀਆਂ ਨਹੀਂ ਰੁਕਣਗੀਆਂ ਜਿੱਥੇ ਇੱਕ ਵੀ ਕੋਰੋਨਾ ਪੌਜ਼ੇਟਿਵ ਮਰੀਜ਼ ਹੋਵੇਗਾ।

ਰੇਲ, ਬੱਸ ਤੇ ਹਵਾਈ ਯਾਤਰੀਆਂ ਤੋਂ ਇਲਾਵਾ ਇਥੇ ਕੰਮ ਕਰਨ ਵਾਲਿਆਂ ਲਈ ਵੱਖ ਵੱਖ ਸਾਵਧਾਨੀਆਂ ਦਿੱਤੀਆਂ ਗਈਆਂ ਹਨ। ਥਰਮਲ ਸਕੈਨਿੰਗ ਕੋਰਟ, ਕੋਰੀਅਰ ਸਰਵਿਸ, ਰੇਲਵੇ ਸਟੇਸ਼ਨ 'ਤੇ ਜ਼ਰੂਰੀ ਹੋਵੇਗੀ। ਟ੍ਰੇਨ ਵਿੱਚ ਮਿਡਲ ਬਰਥ ਬੁਕ ਨਹੀਂ ਹੋਵੇਗੀ। ਪਲੇਟਫਾਰਮ ਟਿਕਟਾਂ ਮਹਿੰਗੀਆਂ ਹੋਣ ਦਾ ਸੁਝਾਅ ਹੈ।

ਟੀਟੀਈ ਇੱਕ ਇਨਫਰਾਰੈੱਡ ਥਰਮਾਮੀਟਰ ਨਾਲ ਜਾਂਚ ਕਰੇਗਾ। ਰੇਲ ਗੱਡੀ ਵਿੱਚ ਯਾਤਰੀਆਂ ਨੂੰ ਮਾਸਕ ਤੇ ਸੈਨੀਟਾਈਜ਼ਰ ਪਾਉਣ ਦਾ ਸੁਝਾਅ ਵੀ ਹੈ। ਹਵਾਈ ਅੱਡੇ ਵਿੱਚ ਬਜ਼ੁਰਗਾਂ, ਗਰਭਵਤੀ ਤੇ ਬੱਚਿਆਂ ਲਈ ਬੋਰਡਿੰਗ ਪਾਸਾਂ ਲਈ ਵੱਖਰੀ ਲਾਈਨ ਹੋਵੇਗੀ। ਯਾਤਰੀਆਂ ਨੂੰ ਉਡਾਣ ਦੇ ਸਮੇਂ ਤੋਂ ਤਿੰਨ ਘੰਟੇ ਪਹਿਲਾਂ ਏਅਰਪੋਰਟ ਵਿੱਚ ਜਾਣ ਦੀ ਆਗਿਆ ਨਹੀਂ ਹੋਵੇਗੀ।

ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਡੀ ਨੇ ਸਾਰੇ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਰੋਨਾਵਾਇਰਸ ਦੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਲਈ ਜੰਗੀ ਪੱਧਰ ਤੇ ਯੋਜਨਾਵਾਂ ਬਣਾਉਣ। ਉਨ੍ਹਾਂ ਕਿਹਾ ਕਿ ਇਹ ਸੰਕਟ ਸਾਡੇ ਲਈ ‘ਮੇਕ ਇਨ ਇੰਡੀਆ’ ਨੂੰ ਉਤਸ਼ਾਹਤ ਕਰਨ ਤੇ ਦੂਜੇ ਦੇਸ਼ਾਂ ‘ਤੇ ਨਿਰਭਰਤਾ ਘਟਾਉਣ ਦਾ ਮੌਕਾ ਲੈ ਕੇ ਆਇਆ ਹੈ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੰਤਰੀ ਮੰਡਲ ਦੀ ਬੈਠਕ ਕੀਤੀ।