ਨਵੀਂ ਦਿੱਲੀ: ਭਾਰਤ ਸਣੇ ਕੁਝ ਏਸ਼ੀਆਈ ਦੇਸ਼ਾਂ ਦਾ ਰੱਬ ਹੀ ਰਾਖਾ ਹੈ। ਭਾਰਤ, ਪਾਕਿਸਤਾਨ ਤੇ ਇੰਡੋਨੇਸ਼ੀਆ ਵਿੱਚ ਹਰ 10 ਲੱਖ ਲੋਕਾਂ ਵਿੱਚੋਂ ਕੋਰੋਨਾਵਾਇਰਸ ਦਾ ਸਭ ਤੋਂ ਘੱਟ ਟੈਸਟ ਹੁੰਦਾ ਹੈ। ਬਲੂਮਬਰਗ ਨੇ ਅਧਿਕਾਰਤ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਇਹ ਦਾਅਵਾ ਕੀਤਾ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ, ਵਿਸ਼ਵ ਦੀ 25 ਪ੍ਰਤੀਸ਼ਤ ਆਬਾਦੀ ਰਹਿੰਦੀ ਹੈ। ਏਜੰਸੀ ਦਾ ਕਹਿਣਾ ਹੈ ਕਿ ਬਹੁਤ ਘੱਟ ਟੈਸਟਾਂ ਕਾਰਨ, ਇਸ ਆਬਾਦੀ ਵਿੱਚ ਲਾਗ ਦੇ ਤੇਜ਼ ਹੋਣ ਦਾ ਖਤਰਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ, ਟੇਡਰੋਸ ਅਡਾਨੋਮ ਗੈਬੇਰੀਜ ਨੇ ਕਿਹਾ ਹੈ ਕਿ ਭਾਰਤ, ਪਾਕਿਸਤਾਨ ਤੇ ਇੰਡੋਨੇਸ਼ੀਆ ਵਿੱਚ ਹਰ 10 ਲੱਖ ਲੋਕਾਂ ਵਿੱਚੋਂ 15,000 ਦਾ ਟੈਸਟ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਬਗੈਰ, ਸਾਡੇ ਯਤਨ ਅੱਖਾਂ ਮੀਟ ਕੇ ਚੱਲਣ ਵਰਗੇ ਹੋਣਗੇ। ਭਾਰਤ ਵਿੱਚ ਹੁਣ ਤੱਕ ਕੁੱਲ 75 ਹਜ਼ਾਰ ਟੈਸਟ ਹੋਏ ਹਨ। ਇਸ ਦਾ ਮਤਲਬ ਹੈ ਕਿ ਭਾਰਤ ਵਿੱਚ ਹਰ 10 ਲੱਖ ਲੋਕਾਂ ਵਿੱਚੋਂ ਸਿਰਫ 66 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਭਾਰਤ ਦੀ ਆਬਾਦੀ ਤਕਰੀਬਨ 134 ਕਰੋੜ ਹੈ।
ਇੰਡੋਨੇਸ਼ੀਆ ਵਿੱਚ ਟੈਸਟ ਵਾਲੇ 22 ਪ੍ਰਤੀਸ਼ਤ ਸਕਾਰਾਤਮਕ
ਭਾਰਤ ਦੇ ਟੈਸਟਿੰਗ ਦਾ ਅੰਕੜਾ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਹੈ, ਜਿਸ ਵਿੱਚ ਸਭ ਤੋਂ ਵੱਧ 13,56,085 ਟੈਸਟ ਹਨ। ਡਬਲਯੂਐਚਓ ਦਾ ਕਹਿਣਾ ਹੈ ਕਿ ਟੈਸਟ ਕਰਵਾਉਣ ਵਾਲੇ 3 ਤੋਂ 12% ਸਕਾਰਾਤਮਕ ਪਾਏ ਗਏ ਹਨ। ਇੰਡੋਨੇਸ਼ੀਆ ਵਿੱਚ ਟੈਸਟ ਕਰਾਉਣ ਵਾਲੇ ਕੇਵਲ 22 ਪ੍ਰਤੀਸ਼ਤ ਸਕਾਰਾਤਮਕ ਪਾਏ ਗਏ। ਏਸ਼ੀਆ ਵਿੱਚ ਸਭ ਤੋਂ ਪ੍ਰਭਾਵਤ ਚੀਨ ਖ਼ਤਰੇ ਤੋਂ ਬਾਹਰ ਆ ਰਿਹਾ ਹੈ। ਦੂਜੇ ਦੇਸ਼ਾਂ ਵਿੱਚ ਸਥਿਤੀ ਇਸ ਤੋਂ ਵੀ ਭੈੜੀ ਹੈ। ਇਰਾਨ ਵਿੱਚ ਸਭ ਤੋਂ ਜ਼ਿਆਦਾ ਮਾੜੇ ਹਾਲਾਤ ਹਨ। ਹੁਣ ਤੱਕ ਇੱਥੇ 55,743 ਕੇਸ ਸਾਹਮਣੇ ਆਏ ਹਨ। ਜਦਕਿ 3,452 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੁਨੀਆ 'ਚ ਸਭ ਤੋਂ ਵੱਧ ਟੈਸਟ ਅਮਰੀਕਾ 'ਚ
ਦੇਸ਼ ਕੁਲ ਪ੍ਰਤੀ10 ਲੱਖ
ਅਮਰੀਕਾ 13,56,085 4,097
ਸਪੇਨ 3,55,000 7,593
ਇਟਲੀ 6,19,849 10,252
ਜਰਮਨੀ 9,18,460 10,962
ਫਰਾਂਸ 2,24,254 3,436
ਭਾਰਤ ਸਣੇ ਏਸ਼ੀਆਈ ਦੇਸ਼ਾਂ ਦਾ ਰੱਬ ਹੀ ਰਾਖਾ! ਇੰਝ ਲੜ ਰਹੇ ਕੋਰੋਨਾ ਨਾਲ ਲੜਾਈ
ਏਬੀਪੀ ਸਾਂਝਾ
Updated at:
07 Apr 2020 11:40 AM (IST)
ਭਾਰਤ ਸਣੇ ਕੁਝ ਏਸ਼ੀਆਈ ਦੇਸ਼ਾਂ ਦਾ ਰੱਬ ਹੀ ਰਾਖਾ ਹੈ। ਭਾਰਤ, ਪਾਕਿਸਤਾਨ ਤੇ ਇੰਡੋਨੇਸ਼ੀਆ ਵਿੱਚ ਹਰ 10 ਲੱਖ ਲੋਕਾਂ ਵਿੱਚੋਂ ਕੋਰੋਨਾਵਾਇਰਸ ਦਾ ਸਭ ਤੋਂ ਘੱਟ ਟੈਸਟ ਹੁੰਦਾ ਹੈ।
- - - - - - - - - Advertisement - - - - - - - - -