ਬਠਿੰਡਾ: ਕਰਫਿਊ (Curfew) ਦੇ ਚੱਲਦੇ ਜਿੱਥੇ ਆਮ ਲੋਕਾਂ ਦੇ ਕਾਰੋਬਾਰ ਬੰਦ ਹੋਏ ਤੇ ਲੋਕਾਂ ਵਿੱਚ ਕਮਾਈ ਦੀ ਫਿਕਰ ਵਧ ਗਈ। ਇਸ ਦੇ ਨਾਲ ਹੀ ਹੁਣ ਬਠਿੰਡਾ ਵਿੱਚ ਆਰਕੈਸਟਰਾ (orchestra worker) ਦਾ ਕੰਮ ਕਰ ਰਹੀਆਂ ਕੁੜੀਆਂ ਨੇ ਸਰਕਾਰ ਤੋਂ ਕਾਰੋਬਾਰ ਚਲਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਬਠਿੰਡਾ (Bathinda) ਵਿੱਚ ਆਰਕੈਸਟਰਾ ਦਾ ਕਾਰੋਬਾਰ ਕਰਨ ਵਾਲਿਆਂ ਕੁੜੀਆਂ ਨੇ ਡੀਜੇ ਮਾਲਿਕ ਅਤੇ ਟੈਕਸੀ ਚਾਲਕਾਂ ਵੱਲੋਂ ਸਰਕਾਰ ਤੋਂ ਗੁਹਾਰ ਲਗਾਈ ਹੈ।

ਉਨ੍ਹਾਂ ਕਿਹਾ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੀਆਂ ਹਨ ਤੇ ਆਏ ਦਿਨ ਮਕਾਨ ਮਾਲਕ ਕਿਰਾਇਆ ਮੰਗਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਨੱਚ ਗਾ ਕੇ ਆਪਣੇ ਪਰਿਵਾਰ ਦੇ ਲਈ ਦੋ ਟਾਈਮ ਦੀ ਰੋਟੀ ਦਾ ਜੁਗਾੜ ਕਰਦਿਆਂ ਸੀ, ਪਰ ਲੌਕਡਾਊਨ ਨੇ ਸਭ ਬੰਦ ਕਰ ਦਿੱਤਾ। ਦੱਸ ਦਈਏ ਕਿ ਬਠਿੰਡਾ ‘ਚ ਤਕਰੀਬਨ ਤਿੰਨ ਹਜ਼ਾਰ ਤੋਂ ਵੀ ਵਧ ਕੁੜੀਆਂ ਹਨ। ਇਨ੍ਹਾਂ ਤੋਂ ਇਲਾਵਾ ਡੀਜੇ ਅਤੇ ਐਂਕਰ ਦੇ ਨਾਲ-ਨਾਲ ਟੈਕਸੀ ਵਾਲੇ ਜੋ ਇਨ੍ਹਾਂ ਦੇ ਨਾਲ ਜਾਂਦੇ ਹਨ ਸਭ ਕੰਮ ਬੰਦ ਹੋਣ ਕਰਕੇ ਘਰਾਂ ‘ਚ ਬੈਠੇ ਹਨ।



ਹੁਣ ਇਨ੍ਹਾਂ ਸਭ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ ਸਰਕਾਰ ਨੇ ਹੋਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਇਸ ਦੇ ਨਾਲ ਹੀ ਉਨ੍ਹਾਂ ਲਈ ਵੀ ਕੁਝ ਮਦਦ ਕੀਤੀ ਜਾਵੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904