ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਨੇ ਆਮ ਲੋਕਾਂ ਨੂੰ ਇਕ ਵਾਰ ਫਿਰ ਝਟਕਾ ਦਿੱਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਵੈਬਸਾਈਟ ਅਨੁਸਾਰ 4 ਫਰਵਰੀ ਨੂੰ 14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ ਤੇ ਮੁੰਬਈ ਵਿੱਚ ਇਹ ਐਲਪੀਜੀ ਸਿਲੰਡਰ 694 ਰੁਪਏ ਤੋਂ ਵਧਾ ਕੇ 719 ਰੁਪਏ 'ਚ ਮਿਲ ਰਿਹਾ ਹੈ।
ਇਸ ਤੋਂ ਇਲਾਵਾ, ਹੁਣ ਇਸ ਸਿਲੰਡਰ ਨੂੰ ਕੋਲਕਾਤਾ 'ਚ 720.50 ਰੁਪਏ ਤੋਂ ਵਧਾ ਕੇ 745.50 ਰੁਪਏ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ 15 ਦਸੰਬਰ, 2020 ਨੂੰ ਐਲਪੀਜੀ ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ। ਇਸ ਤੋਂ ਪਹਿਲਾਂ 1 ਫਰਵਰੀ ਨੂੰ ਤੇਲ ਕੰਪਨੀਆਂ ਨੇ ਵਪਾਰਕ ਰਸੋਈ ਗੈਸ ਸਿਲੰਡਰ (19 ਕਿੱਲੋ) ਦੀ ਕੀਮਤ 'ਚ 190 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਸੀ। ਜਿਸ ਦਿਨ ਕਮਰਸ਼ੀਅਲ ਸਿਲੰਡਰਾਂ ਦੀ ਕੀਮਤ ਵਧਾਈ ਗਈ ਸੀ, ਘਰੇਲੂ ਸਿਲੰਡਰਾਂ ਦੀਆਂ ਕੀਮਤਾਂ 'ਚ ਕੋਈ ਛੇੜਛਾੜ ਨਹੀਂ ਹੋਈ।
2021 ਦੇ ਪਹਿਲੇ ਦਿਨ ਭਾਵ 1 ਜਨਵਰੀ ਨੂੰ ਨਵਾਂ ਗੈਸ ਰੇਟ ਨਿਰਧਾਰਤ ਕੀਤਾ ਗਿਆ ਸੀ। ਇਸ ਦੇ ਤਹਿਤ ਦਿੱਲੀ 'ਚ 14.2 ਕਿਲੋ ਦਾ ਗੈਸ ਸਿਲੰਡਰ ਘੱਟ ਕੇ 694 ਰੁਪਏ, ਕੋਲਕਾਤਾ 'ਚ 720. 50 ਰੁਪਏ, ਮੁੰਬਈ 'ਚ 694 ਰੁਪਏ ਅਤੇ ਚੇਨਈ 'ਚ 710 ਰੁਪਏ ਹੋ ਗਈ ਸੀ।। ਗੈਸ ਸਿਲੰਡਰ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਲੋਕਾਂ ‘ਤੇ ਮਹਿੰਗਾਈ ਦਾ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਦਸੰਬਰ 2020 ਨੂੰ 14.2 ਕਿਲੋ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਸੀ।