ਲੁਧਿਆਣਾ: ਪੰਜਾਬ 'ਚ ਜ਼ਿਆਦਾਤਰ ਅਜਿਹੇ ਨੌਜਵਾਨ ਹਨ ਜਿਨ੍ਹਾਂ ਨੇ ਭਾਰਤ ਤੋਂ ਬਾਹਰ ਵਿਦੇਸ਼ਾਂ 'ਚ ਜਾਣ ਦਾ ਸੁਪਨਾ ਵੇਖਿਆ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹੁੰਦੇ ਹਨ। ਇੰਨਾ ਹੀ ਨਹੀਂ ਅਜਿਹੇ ਹੀ ਕੁਝ ਨੌਜਵਾਨ ਹੁੰਦੇ ਹਨ ਜਿਨ੍ਹਾਂ ਦਾ ਸ਼ਿਕਾਰ ਇਨ੍ਹਾਂ ਦੇ ਨੇੜੇ ਬੈਠੇ ਟਰੈਵਲ ਏਜੰਟ ਚੁੱਕਦੇ ਹਨ ਤੇ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਆਪਣੀ ਜਾਂ ਆਪਣੇ ਮਾਪੀਆਂ ਦੀ ਕਮਾਈ ਨੂੰ ਗੁਆ ਬੈਠਦੇ ਹਨ।


ਇਨ੍ਹਾਂ ਠੱਗ ਏਜੰਟਾਂ ਦੀ ਹੁਣ ਖੈਰ ਨਹੀਂ ਕਿਉਂਕਿ ਲੁਧਿਆਣਾ ਪੁਲਿਸ ਨੇ ਇੱਕ ਖਾਸ ਮੁਹਿੰਮ ਤਹਿਤ ਸਪੈਸ਼ਲ 26 ਟੀਮ ਨੇ ਦੋ ਦਿਨਾਂ 'ਚ ਹੀ ਠੱਗ ਏਜੰਟਾਂ ਦੀ ਕਮਰ ਤੋੜ ਦਿੱਤੀ ਹੈ। ਇਸ ਟੀਮ ਨੇ ਠੱਗ ਏਜੰਟਾਂ ਖਿਲਾਫ ਕੁਲ 29 ਮੁਕੱਦਮੇ ਦਰਜ ਕਰ 57 ਲੋਕਾਂ ਨੂੰ ਮੁਲਜ਼ਮ ਕਰਾਰ ਦਿੱਤਾ ਹੈ।

ਪੁਲਿਸ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਦੀ ਮਨੀਏ ਤਾਂ ਜਲਦੀ ਹੀ ਹੋਰ ਕੁਝ ਠੱਗ ਏਜੰਟਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ਦੀ ਉਨ੍ਹਾਂ ਦੀ ਪੂਰੀ ਤਿਆਰੀ ਹੈ।