ਨਵੀਂ ਦਿੱਲੀ: ਕਾਂਗਰਸ 'ਚ ਬਗਾਵਤ ਤੋਂ ਬਾਅਦ ਜੋਤੀਰਾਦਿੱਤਿਆ ਸਿੰਧੀਆ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਸੂਤਰਾਂ ਦੀ ਮੰਨੀਏ ਤਾਂ ਸਿੰਧੀਆ ਅੱਜ ਦੁਪਹਿਰ 12:30 ਵਜੇ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਭਾਜਪਾ ਹੈੱਡਕੁਆਰਟਰ ਜੇਪੀ ਨੱਡਾ ਪਾਰਟੀ ਹੈੱਡਕੁਆਰਟਰ ਵਿੱਚ ਮੌਜੂਦ ਰਹਿਣਗੇ। ਅਜਿਹੀਆਂ ਅਟਕਲਾਂ ਹਨ ਕਿ ਉਨ੍ਹਾਂ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਜਾ ਸਕਦੀ ਹੈ ਤੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਬਣਾਇਆ ਜਾ ਸਕਦਾ ਹੈ।
ਸਿੰਧੀਆ ਨੇ ਕੱਲ੍ਹ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਇੰਨਾ ਹੀ ਨਹੀਂ, ਸਿੰਧੀਆ ਦੇ ਖੇਮੇ ਦੇ 22 ਵਿਧਾਇਕਾਂ ਨੇ ਵੀ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ ਜਿਸ ਕਾਰਨ ਕਮਲਨਾਥ ਸਰਕਾਰ 'ਤੇ ਸੰਕਟ ਦੇ ਬੱਦਲ ਛਾਣ ਲੱਗੇ ਹਨ। ਹਾਲਾਂਕਿ, ਮੁੱਖ ਮੰਤਰੀ ਕਮਲਨਾਥ ਦਾ ਦਾਅਵਾ ਹੈ ਕਿ ਉਹ ਸਦਨ ਵਿੱਚ ਬਹੁਮਤ ਸਾਬਤ ਕਰਨਗੇ।
ਸਿੰਧੀਆ ਦੀ ਰਾਜਨੀਤੀ ਵਿਚ ਐਂਟਰੀ: 30 ਸਤੰਬਰ 2001 ਨੂੰ ਗਵਾਲੀਅਰ ਸ਼ਾਹੀ ਪਰਿਵਾਰ ਦੇ ਉੱਤਰਾਧਿਕਾਰੀ ਤੇ ਉੱਘੇ ਕਾਂਗਰਸੀ ਨੇਤਾ, ਮਾਧਵ ਰਾਓ ਸਿੰਧੀਆ ਦੀ ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਹੈਲੀਕਾਪਟਰ ਦੇ ਹਾਦਸੇ ਵਿੱਚ ਮੌਤ ਹੋ ਗਈ। ਸਿੰਧੀਆ ਉਸ ਸਮੇਂ ਕਾਨਪੁਰ ਵਿੱਚ ਪ੍ਰੋਗਰਾਮ ਵਿੱਚ ਜਾ ਰਹੇ ਸੀ। 2001 'ਚ ਉਸ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਜੋਤੀਰਾਦਿੱਤਿਆ ਸਿੰਧੀਆ ਨੂੰ 2002 'ਚ ਉਪ ਚੋਣ ਲੜੀ। ਜੋਤੀਰਾਦਿੱਤਿਆ ਨੇ ਆਪਣੀ ਪਹਿਲੀ ਚੋਣ ਜਿੱਤੀ।
ਇਸ ਤੋਂ ਬਾਅਦ ਉਸਨੇ ਗੁਨਾ ਸੀਟ ਤੋਂ ਲਗਾਤਾਰ ਜਿੱਤ ਹਾਸਲ ਕੀਤੀ। 2014 ਦੀ ਮੋਦੀ ਲਹਿਰ 'ਚ ਜੋਤੀਰਾਦਿੱਤਿਆ ਸਿੰਧੀਆ ਨੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ ਜਦੋਂ ਮੱਧ ਪ੍ਰਦੇਸ਼ ਦੇ ਸਾਰੇ ਕਾਂਗਰਸੀ ਨੇਤਾ ਚੋਣਾਂ ਹਾਰ ਗਏ ਸੀ ਤੇ ਕਾਂਗਰਸ ਨੇ 29 ਵਿੱਚੋਂ ਸਿਰਫ ਦੋ ਸੀਟਾਂ ਜਿੱਤੀਆਂ ਸੀ। ਉਸ ਸਮੇਂ ਤੋਂ ਜੋਤੀਰਾਦਿੱਤਿਆ ਸਿੰਧੀਆ ਲੋਕ ਸਭਾ 'ਚ ਸੀ, ਪਰ ਉਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਹਾਰ ਗਏ ਸੀ।