ਭੁਪਾਲ: ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੇ ਰਾਜ ਦੇ ਸਿਹਤ ਕਰਮਚਾਰੀਆਂ ਨੂੰ ਅਜੀਬ ਫ਼ਰਮਾਨ ਜਾਰੀ ਕੀਤਾ ਹੈ। ਸੂਬਾ ਕਾਂਗਰਸ ਸਰਕਾਰ ਨੇ ਸਿਹਤ ਕਰਮਚਾਰੀਆਂ ਨੂੰ ਕਿਹਾ ਹੈ ਕਿ ਘੱਟੋ-ਘੱਟ ਇੱਕ ਵਿਅਕਤੀ ਦੀ ਨਸਬੰਦੀ ਕਰਵਾ ਦਿੱਤੀ ਜਾਵੇ ਤੇ ਜੇ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਨੂੰ ਵੀਆਰਐਸ ਦੇ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਤਨਖਾਹ ਵੀ ਕੱਟ ਦਿੱਤੀ ਜਾਵੇਗੀ।
ਸਿਹਤ ਕਰਮਚਾਰੀਆਂ ਨੂੰ ਇਸ ਤਰ੍ਹਾਂ ਦਾ ਫ਼ਰਮਾਨ ਜਾਰੀ ਹੋਣ ਤੋਂ ਬਾਅਦ ਤੋਂ ਕਮਲਨਾਥ ਸਰਕਾਰ ਦੀ ਅਲੋਚਨਾ ਹੋ ਰਹੀ ਹੈ। ਇਹ ਆਦੇਸ਼ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਰਾਜ ਦੇ ਸਿਹਤ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਹਨ।
ਇੰਨਾ ਹੀ ਨਹੀਂ ਹੈਲਥ ਵਰਕਸ ਨੂੰ ਤਨਖਾਹ 'ਚ ਕਟੌਤੀ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਪਰਿਵਾਰ ਨਿਯੋਜਨ ਪ੍ਰੋਗਰਾਮ ਵਿੱਚ, ਮੱਧ ਪ੍ਰਦੇਸ਼ ਵਿੱਚ ਕਰਮਚਾਰੀਆਂ ਲਈ 5 ਤੋਂ 10 ਆਦਮੀਆਂ ਦੀ ਨਸਬੰਦੀ ਨੂੰ ਲਾਜ਼ਮੀ ਬਣਾਇਆ ਗਿਆ ਹੈ।
ਨਸਬੰਦੀ ਕਰਾਓ ਨਹੀਂ ਤਾਂ ਜਾਏਗੀ ਨੌਕਰੀ, ਸਰਕਾਰ ਦਾ ਅਜੀਬ ਫਰਮਾਨ
ਏਬੀਪੀ ਸਾਂਝਾ
Updated at:
21 Feb 2020 12:54 PM (IST)
ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੇ ਰਾਜ ਦੇ ਸਿਹਤ ਕਰਮਚਾਰੀਆਂ ਨੂੰ ਅਜੀਬ ਫ਼ਰਮਾਨ ਜਾਰੀ ਕੀਤਾ ਹੈ। ਸੂਬਾ ਕਾਂਗਰਸ ਸਰਕਾਰ ਨੇ ਸਿਹਤ ਕਰਮਚਾਰੀਆਂ ਨੂੰ ਕਿਹਾ ਹੈ ਕਿ ਘੱਟੋ-ਘੱਟ ਇੱਕ ਵਿਅਕਤੀ ਦੀ ਨਸਬੰਦੀ ਕਰਵਾ ਦਿੱਤੀ ਜਾਵੇ।
- - - - - - - - - Advertisement - - - - - - - - -