ਮੁੰਬਈ: ਇੱਥੇ ਦੇ ਲੋਕਾਂ ਦੀ ਲਾਈਫਲਾਈਨ ਕਹੇ ਜਾਣ ਵਾਲੇ ਡੱਬਾਵਾਲਿਆਂ ਲਈੰ ਮਹਾਰਾਸ਼ਟਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰਨ ਨੇ ਐਲਾਨ ਕੀਤਾ ਹੈ ਕਿ ਉਹ ਮੁੰਬਈ ਦੇ 5000 ਡੱਬਾਵਾਲਿਆਂ ਦੇ ਲਈ ਘਰ ਬਣਵਾਵੇਗੀ। ਜੋ ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਬਣਵਾਏ ਜਾਣਗੇ।

ਚੋਣਾਂ ਤੋਂ ਪਹਿਲਾਂ ਵੀ ਰਾਜਨੀਤੀਕ ਦਲ ਇਨ੍ਹਾਂ ਨੂੰ ਅਜਿਹਾ ਵਾਅਦਾ ਕਰ ਚੁੱਕੇ ਹਨ ਅੇਤ ਹੁਣ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਉੱਪ-ਮੁੱਖ ਮੰਤਰੀ ਅਜਿਤ ਪਵਾਰ ਨੇ ਵੀਰਵਾਰ ਨੂੰ ਇੱਕ ਬੈਠਕ 'ਚ ਇਹ ਫੈਸਲਾ ਲਿਆ। ਬੈਠਕ ਤੋਂ ਬਾਅਦ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਡੱਬਾਵਾਲਿਆਂ ਨੂੰ ਘਰ ਉਪਲੱਬਧ ਕਰਵਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ ਹਨ।

ਦੱਸ ਦਈਏ ਕਿ ਸਾਲ 1890 ਤੋਂ ਡੱਬਾਵਾਲੇ ਮੁੰਬਈ 'ਚ ਆਪਣੀ ਸੇਵਾ ਮੁਹਇਆ ਕਰਵਾ ਰਹੇ ਹਨ। ਕਰੀਬ 5000 ਡੱਬਾਵਾਲਾ ਹਰ ਰੋਜ਼ ਮੁੰਬਈ 'ਚ ਦੋ ਲੱਖ ਲੰਚ ਬਾਕਸ ਪਹੁੰਚਾਉਂਦੇ ਹਨ। ਇਸ ਦੇ ਕੰਮ 'ਚ ਗਲਤੀ ਦੀ ਗੁੰਜਾਇਸ਼ ਸਿਫਰ ਦੇ ਬਰਾਬਰ ਹੁੰਦੀ ਹੈ।