TMC Manifesto Released: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਟੀਐਮਸੀ ਦਾ ਮੈਨੀਫੈਸਟੋ ਜਾਰੀ ਕੀਤਾ। ਮੁੱਖ ਮੰਤਰੀ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੰਗਾਲ 100 ਦਿਨਾਂ ਦੇ ਕੰਮ 'ਚ ਦੇਸ਼ 'ਚ ਪਹਿਲੇ ਨੰਬਰ ‘ਤੇ ਹੈ। ਪੂਰੀ ਦੁਨੀਆ ਨੇ ਟੀਐਮਸੀ ਸਰਕਾਰ ਵੱਲੋਂ ਕੀਤੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ।


 


ਉਨ੍ਹਾਂ ਕਿਹਾ 47 ਲੱਖ ਪਰਿਵਾਰਾਂ ਤੱਕ ਪਾਣੀ ਪਹੁੰਚਾਇਆ ਗਿਆ ਹੈ। ਰਾਜ ਵਿੱਚ ਡੇਢ ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬੇਰੁਜ਼ਗਾਰੀ ਨੂੰ ਘਟਾਵਾਂਗੇ। ਇਕ ਸਾਲ 'ਚ ਪੰਜ ਲੱਖ ਨੌਕਰੀਆਂ ਦੇ ਮੌਕੇ ਪੈਦਾ ਕਰਾਂਗੇ। ਮਮਤਾ ਨੇ ਕਿਹਾ ਕਿ ਰਾਜ ਵਿੱਚ 10 ਲੱਖ ਐਮਐਸਐਮਈ ਯੂਨਿਟ ਸਥਾਪਤ ਕੀਤੇ ਜਾਣਗੇ।


 


ਮਮਤਾ ਬੈਨਰਜੀ ਦੇ ਮੁੱਖ ਐਲਾਨ:


- ਕਿਸਾਨਾਂ ਲਈ ਸਾਲਾਨਾ ਵਿੱਤੀ ਸਹਾਇਤਾ 6,000 ਰੁਪਏ ਤੋਂ ਵਧਾ ਕੇ 10,000 ਰੁਪਏ ਕੀਤੀ ਜਾਵੇਗੀ।


- ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 10 ਲੱਖ ਰੁਪਏ ਦੀ ਖਰਚ ਸੀਮਾ ਵਾਲਾ ਇੱਕ ਕ੍ਰੈਡਿਟ ਕਾਰਡ ਪ੍ਰਦਾਨ ਕਰਾਂਗੇ, ਸਿਰਫ ਚਾਰ ਪ੍ਰਤੀਸ਼ਤ ਵਿਆਜ ਦਾ ਭੁਗਤਾਨ ਕਰਨਾ ਹੋਵੇਗਾ।


- ਬੰਗਾਲ ਵਿੱਚ, ਆਮ ਸ਼੍ਰੇਣੀ ਲਈ ਘੱਟੋ ਘੱਟ ਸਲਾਨਾ ਆਮਦਨੀ 6,000 ਰੁਪਏ ਅਤੇ ਪੱਛੜੇ ਭਾਈਚਾਰਿਆਂ ਲਈ 12,000 ਰੁਪਏ ਯਕੀਨੀ ਬਣਾਵਾਂਗੇ।


- ਬੰਗਾਲ ਆਵਾਸ ਯੋਜਨਾ 25 ਲੱਖ ਮਕਾਨ ਬਣਾਉਣ 'ਚ ਸਹਾਇਤਾ ਕਰੇਗੀ।


- ਪਹਾੜੀ ਇਲਾਕਿਆਂ 'ਚ ਵਿਕਾਸ ਦੇ ਕੰਮ ਨੂੰ ਵਧਾਉਣ ਲਈ ਇਕ ਪਹਾੜ ਵਿਕਾਸ ਬੋਰਡ ਬਣਾਇਆ ਜਾਵੇਗਾ।


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904