Redmi Smart TV X ਸੀਰੀਜ਼ ਨੂੰ Xiaomi ਵੱਲੋਂ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ, ਜਿਸ ਦੀ ਕੀਮਤ 32,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ 'ਤੇ ਤੁਹਾਨੂੰ ਸਕ੍ਰੀਨ ਦਾ 50 ਇੰਚ ਵੇਰੀਏਂਟ ਮਿਲਦਾ ਹੈ। ਐਲਈਡੀ ਟੀਵੀ ਰੇਂਜ 'ਚ ਤਿੰਨ ਸਾਈਜ਼ ਸ਼ਾਮਲ ਹਨ, ਉਹ ਹਨ 50 ਇੰਚ, 55 ਇੰਚ ਅਤੇ 65 ਇੰਚ...। ਸਾਰੇ ਵੇਰੀਏਂਟਾਂ ਨਾਲ 4K HDR LED ਸਕ੍ਰੀਨ ਮਿਲਦੀ ਹੈ। ਰੈਡਮੀ ਸਮਾਰਟ ਟੀਵੀ ਐਕਸ ਸੀਰੀਜ਼ ਕੁਨੈਕਟੀਵਿਟੀ ਲਈ Android TV 10 ਨਾਲ ਲੈਸ ਹੈ ਅਤੇ ਇਸ '12 ਬਿਟ ਡੌਲਬੀ ਵਿਜ਼ਨ ਤਕ HDR ਸਪੋਰਟ ਮੌਜੂਦ ਹੈ। Xiaomi ਦੀ Mi TV ਟੀ.ਵੀ. ਰੇਂਜ ਦੀ ਤਰ੍ਹਾਂ ਰੈਡਮੀ ਸਮਾਰਟ ਟੀਵੀ ਐਕਸ ਸੀਰੀਜ਼ ਸਟਾਕ ਐਂਡਰਾਇਡ ਟੀਵੀ ਯੂਆਈ ਤੋਂ ਇਲਾਵਾ PatchWall ਯੂਆਈਆਈ ਦੇ ਨਾਲ ਵੀ ਆਉਂਦਾ ਹੈ।


Redmi Smart TV X ਸੀਰੀਜ਼ 'ਚ ਤਿੰਨ ਸਾਈਜ਼ ਉਪਲੱਬਧ ਹਨ, ਜਿਸ 'ਚ ਰੈਡਮੀ ਸਮਾਰਟ ਟੀਵੀ X50 ਇੰਚ ਦੇ ਟੀਵੀ ਦੀ ਕੀਮਤ 32,999 ਰੁਪਏ ਹੈ, ਜਦਕਿ ਰੈੱਡਮੀ ਸਮਾਰਟ ਟੀਵੀ X 55 ਦੀ ਕੀਮਤ 38,999 ਰੁਪਏ ਹੈ ਅਤੇ 65 ਇੰਚ ਦਾ ਵੇਰੀਐਂਟ 57,999 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ। ਇਹ ਸਾਰੇ ਟੀਵੀ 4K HDR LED ਮਾਡਲ ਹਨ ਅਤੇ ਸਾਈਜ਼ ਤੋਂ ਇਲਾਵਾ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਤੇ ਫੀਚਰਜ਼ ਇਕੋ ਜਿਹੇ ਹਨ।


ਰੈਡਮੀ ਸਮਾਰਟ ਟੀਵੀ ਐਕਸ ਸੀਰੀਜ਼ ਦੀ ਸੇਲ 25 ਮਾਰਚ ਤੋਂ ਲਾਈਵ ਹੋਵੇਗੀ ਅਤੇ Amazon, Xiaomi ਦੇ ਆਨਲਾਈਨ ਸਟੋਰ ਦੇ ਨਾਲ-ਨਾਲ Mi Home ਅਤੇ Mi Studio offline ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਇਹ ਲੇਟੈਸਟ ਟੀਵੀ ਮਾਰਕੀਟ 'AmazonBasics, HISENSE ਅਤੇ Vu ਜਿਹੇ ਬ੍ਰਾਂਡਾਂ ਦੇ ਕਿਫਾਇਤੀ ਟੀਵੀ ਸੈਗਮੈਂਟ ਨੂੰ ਟੱਕਰ ਦੇਣਗੇ, ਜੋ ਕਿ ਵੱਡੀ ਸਕ੍ਰੀਨ ਵਾਲੇ ਅਲਟਰਾ ਐਚਡੀ ਐਲਈਡੀ ਟੀਵੀ 40,000 ਰੁਪਏ ਤੋਂ ਘੱਟ 'ਚ ਆਫਰ ਕਰਦੇ ਹਨ।


ਰੈੱਡਮੀ ਸਮਾਰਟ ਟੀਵੀ ਐਕਸ ਸੀਰੀਜ਼ 'ਚ ਇਸ ਕੀਮਤ ਤਹਿਤ ਪ੍ਰਭਾਵਸ਼ਾਲੀ ਵਿਸ਼ੇਸ਼ਤਾਵਾਂ ਅਤੇ ਫੀਚਰਜ਼ ਦਿੱਤੇ ਗਏ ਹਨ, ਜਿਸ 'ਚ ਖ਼ਾਸ ਤੌਰ 'ਤੇ ਡਾਇਨੋਮਿਕ ਰੇਂਜ ਕਾਂਟੈਕਟ ਲਈ ਡੌਲਬੀ ਵਿਜ਼ਨ ਅਤੇ ਐਚਡੀਆਰ 10 ਪਲੱਸ ਫੌਰਮੈਟ ਸਪੋਰਟ ਮੌਜੂਦ ਹੈ। ਟੀਵੀ 'ਚ ਰਿਐਲਿਟੀ ਫ਼ਲੋ ਅਤੇ ਵਿਵਿਸ ਪਿਕਚਰ ਇੰਜਨ ਵੀ ਫੀਚਰ ਕੀਤੇ ਗਏ ਹਨ, ਜੋ ਕਿ ਇੰਪਰੂਵਡ ਵਿਊਇੰਗ ਐਕਸਪੀਰਿਐਂਸ ਦੇਵੇਗਾ। ਇਸ 'ਚ ਵੱਖ-ਵਖ ਸਾਊਂਡ ਸਪੋਰਟ ਵੀ ਦਿੱਤੇ ਗਏ ਹਨ, ਜਿਨ੍ਹਾਂ 'ਚ ਡੌਲਬੀ ਆਡੀਓ, ਡੌਲਬੀ ਅਟਮੋਸ ਪਾਸ-ਓਵਰ eARC ਅਤੇ ਡੀਟੀਐਸ ਵਰਚੁਅਲ : ਐਕਸ ਸ਼ਾਮਲ ਹਨ।


ਇਹ ਟੀਵੀ ਐਂਡਰਾਇਡ ਟੀਵੀ 10 'ਤੇ ਐਂਡਰਾਇਡ ਲਾਂਚਰ ਨਾਲ ਕੰਮ ਕਰਦਾ ਹੈ। Xiaomi ਦੇ ਦੂਜੇ ਟੀਵੀ ਦੀ ਤਰ੍ਹਾਂ ਰੈਡਮੀ ਟੀਵੀ ਐਕਸ ਸੀਰੀਜ਼ PatchWall UI 'ਤੇ ਕੰਮ ਕਰਦੀ ਹੈ, ਜੋ ਕਿ Xiaomi ਦਾ ਕਾਂਟੈਕਟ ਫੋਕਸਡ, ਕਿਊਰੇਟਿਡ ਯੂਜ਼ਰ ਇੰਟਰਫੇਸ ਹੈ, ਜੋ ਇਸ ਦੇ Mi TV ਰੇਂਜ 'ਚ ਕਾਫੀ ਮਸ਼ਹੂਰ ਹੈ। ਇਸ 'ਚ ਗੂਗਲ ਕਰੋਮਕਾਸਟ ਬਿਲਟ-ਇਨ ਅਤੇ ਰੈਡਮੀ ਟੀਵੀ ਰੇਂਜ ਕੰਪਨੀ ਦਾ ਪਹਿਲਾ ਉਤਪਾਦ ਹੈ, ਜਿਸ 'ਚ ਟੀਵੀ 'loT ਪ੍ਰਾਜੈਕਟ ਸਪੋਰਟ ਲਈ Mi Home app ਮੌਜੂਦ ਹੈ।


ਇਹ ਵੀ ਪੜ੍ਹੋ: ਹੋਲਾ ਮਹੱਲਾ ਵੇਖਣ ਜਾਣ ਵਾਲਿਆਂ ਨੂੰ ਰੱਖਣਾ ਪਏਗਾ ਇਨ੍ਹਾਂ ਗੱਲਾਂ ਦਾ ਧਿਆਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904