ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜਦੋਂ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕਾਂ ਨੂੰ ਸੰਬੋਧਨ ਕਰਨ ਲਈ ਅੱਗੇ ਆਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਦੋਹਰੀ ਸਦੀ ਦੀ ਉਮੀਦ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਜਿੱਤ ਬੰਗਾਲ ਦੇ ਲੋਕਾਂ ਦੀ ਜਿੱਤ ਹੈ। ਮਮਤਾ ਨੇ ਕਿਹਾ ਕਿ ਅਸੀਂ ਜਸ਼ਨ ਨਹੀਂ ਮਨਾਵਾਂਗੇ, ਇਕ ਛੋਟੀ ਜਿਹੀ ਰਸਮ ਕਰਨ ਤੋਂ ਬਾਅਦ, ਅਸੀਂ ਕੋਵਿਡ ਦੀ ਲੜਾਈ 'ਚ ਸ਼ਾਮਲ ਹੋਵਾਂਗੇ। 

Continues below advertisement


 


ਬੰਗਾਲ ਦੇ ਮੁੱਖ ਮੰਤਰੀ ਨੇ ਚੋਣ ਕਮਿਸ਼ਨ 'ਤੇ ਸਹਿਯੋਗ ਨਾ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਮਾੜਾ ਵਰਤਾਓ ਕਰਦਾ ਹੈ। ਇਸ ਦੇ ਨਾਲ ਹੀ ਮਮਤਾ ਨੇ ਵਾਅਦਾ ਕੀਤਾ ਕਿ ਪੂਰੇ ਰਾਜ ਦੇ ਲੋਕਾਂ ਨੂੰ ਮੁਫਤ ਵੈਕਸੀਨ ਲਗਵਾਈ ਜਾਵੇਗੀ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਦੇਸ਼ ਦੇ 140 ਕਰੋੜ ਲੋਕਾਂ ਨੂੰ ਮੁਫਤ ਟੀਕਾ ਲਗਵਾਇਆ ਜਾਵੇ।


 


ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਦੇਸ਼ ਦੇ ਲੋਕਾਂ ਨੂੰ ਮੁਫਤ ਟੀਕਾ ਨਾ ਲਗਾਇਆ ਗਿਆ ਤਾਂ ਉਹ ਗਾਂਧੀ ਦੀ ਮੂਰਤੀ ਦੇ ਬਾਹਰ ਫਿਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਬੰਗਾਲ ਚੋਣਾਂ ਵਿੱਚ ਇਸ ਸਫਲਤਾ ਲਈ ਟੀਐਮਸੀ ਪਰਿਵਾਰ ਦਾ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਵਿਡ ਦੇ ਜਾਣ ਤੋਂ ਬਾਅਦ ਉਹ ਸਫਲਤਾ ਦਾ ਜਲੂਸ ਕੱਢਣਗੇ। ਉਨ੍ਹਾਂ ਕਿਹਾ ਕਿ ਸਾਡਾ ਸਹੁੰ ਚੁੱਕ ਸਮਾਰੋਹ ਕੋਵਿਡ ਦੇ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਛੋਟਾ ਜਿਹਾ ਸਮਾਰੋਹ ਹੋਵੇਗਾ।