ਅਜੋਕੇ ਯੁੱਗ 'ਚ ਲੋਕਾਂ 'ਚ ਹਰ ਰਿਸ਼ਤੇ ਦੀ ਮਹੱਤਤਾ ਘਟਦੀ ਜਾ ਰਹੀ ਹੈ। ਇਸ ਯੁੱਗ 'ਚ ਸਬੰਧ ਬਣਾਉਣਾ ਤੇ ਫਿਰ ਉਨ੍ਹਾਂ ਨੂੰ ਤੋੜਨਾ ਬਹੁਤ ਆਮ ਜਿਹੀ ਗੱਲ ਬਣ ਗਈ ਹੈ। ਅਜਿਹੀ ਸਥਿਤੀ 'ਚ ਕੁਝ ਲੋਕ ਉਸ ਦਰਦ ਵਿੱਚੋਂ ਗੁਜ਼ਰ ਕੇ ਆਪਣੇ ਆਪ ਨੂੰ ਸੰਭਾਲ ਲੈਂਦੇ ਹਨ, ਪਰ ਕੁਝ ਲੋਕ ਅਜਿਹੀ ਹਰਕਤ ਕਰ ਦਿੰਦੇ ਹਨ, ਜੋ ਸੋਚ ਤੋਂ ਪਰੇ ਹੁੰਦੀ ਹੈ। ਹਾਲ ਹੀ 'ਚ ਅਜਿਹੀ ਹੈਰਾਨ ਕਰਨ ਵਾਲੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਇਕ ਔਰਤ ਆਪਣੇ ਐਕਸ ਬੁਆਏਫਰੈਂਡ ਦੀ ਬਾਈਕ ਨੂੰ ਅੱਗ ਲਗਾ ਦਿੰਦੀ ਹੈ।
ਔਰਤ ਨੇ ਐਕਸ ਬੁਆਏਫ੍ਰੈਂਡ ਦੀ ਬਾਈਕ ਨੂੰ ਅੱਗ ਲਾਈ
ਦਰਅਸਲ ਇਹ ਵੀਡੀਓ ਥਾਈਲੈਂਡ ਦੀ ਹੈ, ਜਿੱਥੇ ਇਕ ਔਰਤ ਆਪਣੇ ਐਕਸ ਬੁਆਏਫ੍ਰੈਂਡ ਦੀ ਬਾਈਕ ਨੂੰ ਇਸ ਲਈ ਅੱਗ ਲਗਾ ਦਿੰਦੀ ਹੈ, ਕਿਉਂਕਿ ਉਹ ਸ਼ਖ਼ਸ ਹੁਣ ਉਸ ਨਾਲ ਸਬੰਧ ਨਹੀਂ ਰੱਖਣਾ ਚਾਹੁੰਦਾ। ਇਸ 36 ਸਾਲਾ ਔਰਤ ਦੀ ਇਹ ਹੈਰਾਨ ਕਰਨ ਵਾਲੀ ਹਰਕਤ ਪਾਰਕਿੰਗ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
23 ਲੱਖ ਦੀ ਬਾਈਕ ਨੂੰ ਲਗਾਈ ਅੱਗ
ਦੱਸ ਦੇਈਏ ਕਿ ਇਹ ਔਰਤ ਆਪਣੇ ਐਕਸ ਬੁਆਏਫਰੈਂਡ ਤੋਂ ਬਦਲਾ ਲੈਣ ਲਈ ਬੈਂਕਾਕ ਦੀ ਸ੍ਰੀਨਾਖਰਿਨਵੈਰੋਟ ਯੂਨੀਵਰਸਿਟੀ ਪਹੁੰਚੀ ਸੀ। ਜਿੱਥੇ ਉਹ ਕੰਮ ਕਰਦਾ ਹੈ। ਉੱਥੇ ਪਹੁੰਚਣ ਤੋਂ ਬਾਅਦ ਉਸ ਨੇ ਬਿਨਾਂ ਕਿਸੇ ਸੋਚੇ-ਸਮਝੇ ਪਾਰਕਿੰਗ 'ਚ ਖੜ੍ਹੀ ਆਪਣੇ ਐਕਸ ਬੁਆਏਫ੍ਰੈਂਡ ਦੀ ਬਾਈਕ ਨੂੰ ਅੱਗ ਲਗਾ ਦਿੱਤੀ। ਖੁਸ਼ਕਿਸਮਤੀ ਨਾਲ ਇਸ ਘਟਨਾ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਬਾਈਕ ਦੇ ਨੇੜੇ ਖੜੇ 6 ਵਾਹਨ ਅੱਗ ਦੀ ਲਪੇਟ 'ਚ ਆ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਵੀਡੀਓ ਯੂਟਿਊਬ 'ਤੇ ਵਾਇਰਲ ਹੋਈ
ਇਸ ਘਟਨਾ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋਣ ਤੋਂ ਬਾਅਦ ਕਿਸੇ ਨੇ ਇਸ ਨੂੰ ਯੂਟਿਊਬ 'ਤੇ ਸ਼ੇਅਰ ਕਰ ਦਿੱਤੀ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸਾਨੂੰ ਸ੍ਰੀਨਾਖਰਿਨਵੈਰੋਟ ਯੂਨੀਵਰਸਿਟੀ ਦੀ ਪਾਰਕਿੰਗ 'ਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਘਟਨਾ 'ਚ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਪਹੁੰਚਿਆ ਹੈ, ਕਿਉਂਕਿ ਵਿਦਿਆਰਥੀ ਕੋਰੋਨਾ ਮਹਾਮਾਰੀ ਕਾਰਨ ਆਨਲਾਈਨ ਕਲਾਸਾਂ ਲੈ ਰਹੇ ਸਨ।
ਔਰਤ ਨੇ ਬਾਈਕ ਗਿਫ਼ਟ ਕੀਤੀ ਸੀ
ਉਨ੍ਹਾਂ ਇਹ ਵੀ ਦੱਸਿਆ ਕਿ ਔਰਤ ਨੇ 23 ਲੱਖ ਦੀ ਜਿਸ ਟ੍ਰਾਏਮਫ਼ ਬਾਈਕ ਨੂੰ ਅੱਗ ਲਗਾਈ ਹੈ, ਉਹ ਉਸੇ ਨੇ ਆਪਣੇ ਐਕਸ ਬੁਆਏਫਰੈਂਡ ਨੂੰ ਗਿਫ਼ਟ ਵਜੋਂ ਦਿੱਤੀ ਸੀ। ਫਿਲਹਾਲ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਔਰਤ 'ਤੇ ਅੱਗ ਲਾਉਣ ਦਾ ਦੋਸ਼ ਹੈ।