ਸ਼ਾਹੀਨ ਬਾਗ ਨੂੰ ਹੁਣ ਪੰਜਾਬ ਦੇ ਕਿਸਾਨਾਂ ਦਾ ਸਾਥ, ਚਾਰ ਦਿਨ ਰਹਿਣਗੇ ਮੁਸਲਿਮ ਭਾਈਚਾਰੇ ਨਾਲ
ਏਬੀਪੀ ਸਾਂਝਾ | 04 Feb 2020 11:08 AM (IST)
ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਸ਼ਾਹੀਨ ਬਾਗ 'ਚ ਸੀਏਏ ਖਿਲਾਫ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈ। ਇਸ ਨੂੰ ਲੈ ਆਏ ਦਿਨ ਹੰਗਾਮੇ ਹੋ ਰਹੇ ਹਨ। ਜਿਸ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਪੰਜਾਬ ਦੇ ਕੁਝ ਕਿਸਾਨ ਵੀ ਇਸ ਰੋਸ਼ ਪ੍ਰਦਰਸ਼ਨ 'ਚ ਮੁਸਲਿਮ ਭਾਈਚਾਰੇ ਦਾ ਸਾਥ ਦੇਣਗੇ।
ਸੰਗਰੂਰ: ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਸ਼ਾਹੀਨ ਬਾਗ 'ਚ ਸੀਏਏ ਖਿਲਾਫ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈ। ਇਸ ਨੂੰ ਲੈ ਆਏ ਦਿਨ ਹੰਗਾਮੇ ਹੋ ਰਹੇ ਹਨ। ਜਿਸ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਪੰਜਾਬ ਦੇ ਕੁਝ ਕਿਸਾਨ ਵੀ ਇਸ ਰੋਸ਼ ਪ੍ਰਦਰਸ਼ਨ 'ਚ ਮੁਸਲਿਮ ਭਾਈਚਾਰੇ ਦਾ ਸਾਥ ਦੇਣਗੇ। ਇਸ ਦੇ ਲਈ ਅੱਜ 12 ਵਜੇ ਦੇ ਕਰੀਬ ਪੰਜਾਬ ਦੇ 800 ਕਿਸਾਨ ਦਿੱਲੀ ਲਈ ਰਵਾਨਾ ਹੋਣਗੇ। ਜਿੱਥੇ ਉਹ ਅਗਲੇ ਚਾਰ ਦਿਨਾਂ ਸ਼ਾਹੀਨ ਬਾਗ ਦੇ ਲੋਕਾਂ ਅਤੇ ਮੁਸਲਿਮ ਭਾਈਚਾਰੇ ਦੇ ਨਾਲ ਰੋਸ਼ ਪ੍ਰਦਰਸ਼ਨ ਦਾ ਹਿੱਸਾ ਬਣਨਗੇ।