ਮੱਧ ਪ੍ਰਦੇਸ਼: MAP IT Recruitment 2020: ਮੱਧ ਪ੍ਰਦੇਸ਼ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਆਉਣ ਵਾਲੀ ਸੂਚਨਾ ਤਕਨਾਲੋਜੀ ਦੇ ਪ੍ਰਚਾਰ ਲਈ ਮੱਧ ਪ੍ਰਦੇਸ਼ ਏਜੰਸੀ ਨੇ ਈ-ਪ੍ਰੈੱਸ ਮੈਨੇਜਰ, ਸੀਨੀਅਰ ਟ੍ਰੇਨਰ ਤੇ ਟ੍ਰੇਨਰ ਆਦਿ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਲਈ ਤਿਆਰ ਹਨ, ਉਹ ਸੂਬਾ ਸਰਕਾਰ ਦੇ ਆਨ-ਲਾਈਨ ਪੋਰਟਲ ਰਾਹੀਂ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਅਜਿਹਾ ਕਰਨ ਲਈ ਆਨਲਾਈਨ www.mponline.gov.in ‘ਤੇ ਪੂਰੀ ਜਾਣਕਾਰੀ ਲੈ ਸਕਦੇ ਹੋ। ਇੱਥੇ ਇਹ ਦੱਸ ਦਈਏ ਕਿ ਇਨ੍ਹਾਂ ਅਹੁਦਿਆਂ ਲਈ ਬਿਨੈ ਪੱਤਰ ਸਿਰਫ 20 ਅਪ੍ਰੈਲ, 2020 ਤੱਕ ਹੀ ਆ ਸਕਦੇ ਹਨ।


ਮਹੱਤਵਪੂਰਨ ਤਾਰੀਖਾਂ -

ਮੈਪ ਆਈਟੀ ਭਰਤੀ 2020-ਆਨਲਾਈਨ ਅਰਜ਼ੀ ਦੀ ਸ਼ੁਰੂਆਤ ਦੀ ਮਿਤੀ 20 ਮਾਰਚ, 2020

ਮੈਪ ਆਈਟੀ ਭਰਤੀ 2020-ਆਨਲਾਈਨ ਅਰਜ਼ੀ ਦੇਣ ਦੀ ਆਖਰੀ ਤਾਰੀਖ 20 ਅਪ੍ਰੈਲ, 2020

ਮੈਪ ਆਈਟੀ ਭਰਤੀ 2020 ਖਾਲੀ ਅਹੁਦਿਆਂ ਦੀ ਜਾਣਕਾਰੀ:-

ਜ਼ਿਲ੍ਹਾ ਈ-ਗਵਰਨੈਂਸ ਮੈਨੇਜਰ (DeGM) - 10 ਅਸਾਮੀਆਂ

ਸੀਨੀਅਰ ਟ੍ਰੇਨਰ (ਲੀਡ ਟ੍ਰੇਨਰ)-11 ਪੋਸਟ

ਟ੍ਰੇਨਰ-08 ਪੋਸਟ

ਅਸਿਸਟੈਂਟ ਈ-ਗਵਰਨੈਂਸ ਮੈਨੇਜਰ (DeGM) - 137 ਅਸਾਮੀਆਂ

ਵਿਦਿਅਕ ਯੋਗਤਾ: ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਲਈ, ਇਹ ਜ਼ਰੂਰੀ ਹੈ ਕਿ ਉਮੀਦਵਾਰਾਂ ਨੇ ਕੰਪਿਊਟਰ ਸਾਇੰਸ ਜਾਂ ਬੀਈ ਜਾਂ ਬੀਟੈਕ ਆਈਟੀ ‘ਚ ਡਿਗਰੀ ਪ੍ਰਾਪਤ ਕੀਤੀ ਹੋਵੇ ਜਾਂ ਐਮਐਸਸੀ ਜਾਂ ਐਮਸੀਏ ਕੀਤੀ ਹੋਵੇ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡੀਓਸੀਸੀ ਸੁਸਾਇਟੀ ਬੀ ਪੱਧਰ ਪਾਸ ਕੀਤੀ ਹੋਵੇ।

ਉਮਰ ਸੀਮਾ: ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 35 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ, ਮੱਧ ਪ੍ਰਦੇਸ਼ ਸੂਬੇ ਦੇ ਆਮ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 40 ਸਾਲ ਹੋ ਸਕਦੀ ਹੈ ਤੇ ਰਾਖਵੇਂ ਵਰਗਾਂ ਤੇ ਔਰਤ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 45 ਸਾਲ ਹੋ ਸਕਦੀ ਹੈ।

Education Loan Information:

Calculate Education Loan EMI