ਕੇਰਲ: ਕੋਚੀ ਦੀ ਮਾਰਡੂ ਮਿਊਂਸਿਪੈਲਿਟੀ 'ਚ ਬਣੀਆਂ ਚਾਰ ਇਮਾਰਤਾਂ ਨੂੰ ਢਾਹੁਣ ਦੇ ਸੁਪਰੀਮ ਕੋਰਟ ਦੇ ਹੁਕਮ ਨੂੰ ਸ਼ਨੀਵਾਰ ਨੂੰ ਲਾਗੂ ਕੀਤਾ ਗਿਆ ਅਤੇ ਧਮਾਕੇ 'ਚ ਦੋ ਗੈਰ ਕਾਨੂੰਨੀ ਅਪਾਰਟਮੈਂਟ ਕੰਪਲੈਕਸ ਢਾਹ ਦਿੱਤਾ ਗਿਆ। ਪਹਿਲਾ ਗੈਰਕਨੂੰਨੀ ਕੰਪਲੈਕਸ 'ਹੋਲੀ ਫੇਥ ਐਚ 20' ਸਵੇਰੇ 11.18 ਵਜੇ ਢਾਹੀ ਗਈ, ਜਿਸ ਤੋਂ ਕੁਝ ਮਿੰਟਾਂ ਬਾਅਦ ਅਲਫ਼ਾ ਸੇਰੇਨ ਅਪਾਰਟਮੈਂਟ ਦੇ ਟਾਵਰ ਢਾਹ ਦਿੱਤਾ ਗਿਆ।

ਇਮਾਰਤ ਡਿੱਗਣ ਕਾਰਨ ਚਾਰੇ ਪਾਸੇ ਧੂੜ ਸੀ। ਇਮਾਰਤ ਢਹਿਣ ਸਮੇਂ ਹਜ਼ਾਰਾਂ ਲੋਕ ਮੌਜੂਦ ਸੀ ਅਤੇ ਸਾਰੀ ਘਟਨਾ ਵੇਖ ਰਹੇ ਸੀ। ਦੋਵੇਂ ਅਪਾਰਟਮੈਂਟਾਂ 'ਚ ਰਹਿਣ ਵਾਲੇ ਲੋਕਾਂ ਨੂੰ ਅੱਜ ਸਵੇਰੇ ਢਾਹੁਣ ਤੋਂ ਕੁਝ ਘੰਟੇ ਪਹਿਲਾਂ ਬਾਹਰ ਕੱਢਿਆ ਗਿਆ ਸੀ।


ਸੁਪਰੀਮ ਕੋਰਟ ਨੇ ਇਨ੍ਹਾਂ ਕੋਸਟਲ ਰੈਗੂਲੇਸ਼ਨ ਜ਼ੋਨ ਦੇ ਨਿਯਮਾਂ ਦੀ ਉਲੰਘਣਾ ਨੂੰ ਗੈਰਕਾਨੂੰਨੀ ਮੰਨਿਆ ਅਤੇ ਇਨ੍ਹਾਂ ਨੂੰ ਢਾਹੁਣ ਦਾ ਐਲਾਨ ਕੀਤਾ।