ਸੰਗਰੂਰ: ਕੋਰੋਨਾਵਾਇਰਸ ਕਰਕੇ ਦੇਸ਼ ‘ਚ 14 ਅਪਰੈਲ ਤਕ ਲੌਕਡਾਊਨ ਲਗਾਈਆ ਗਿਆ ਹੈ। ਜਿਸ ਨੂੰ ਕਾਮਯਾਬ ਬਣਾਉਣ ਲਈ ਸੂਬਾ ਸਰਕਾਰਾਂ ਸਣੇ ਪੁਲਿਸ ਮੁਲਾਜ਼ਮਾਂ ਵਲੋਂ ਸਖ਼ਤ ਮਹਿਨਤ ਕੀਤੀ ਜਾ ਰਹੀ ਹੈ। ਪਰ ਅਜਿਹੀਆਂ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਲੋਕਾਂ ਵਲੋਂ ਪੁਲਿਸ ‘ਤੇ ਹਮਲਾ ਕੀਤਾ ਗਿਆ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਭਵਾਨੀਗੜ੍ਹ ਦੇ ਨਾਰਾਇਣਗੜ੍ਹ ਤੋਂ। ਜਿੱਥੇ ਇੱਕ ਸਬ ਇੰਸਪੈਕਟਰ 'ਤੇ ਹਮਲਾ ਕੀਤਾ ਜਿਸ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਮਾਸਕ ਲਈ ਕਿਹਾ।



ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਬੀਤੇ ਦਿਨ ਹੀ ਜਨਤਕ ਥਾਂਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਭਵਾਨੀਗੜ ਦੇ ਨਜ਼ਦੀਕ ਪਿੰਡ ਨਾਰਾਇਣਗੜ੍ਹ ਪਿੰਡ ਦਾ ਇੱਕ ਬਜ਼ੁਰਗ ਬਗੈਰ ਮਾਸਕ ਦੇ ਖੜਾ ਸੀ, ਇਸ ਦੌਰਾਨ ਉੱਥੇ ਪਹੁੰਚੀ ਪੁਲਿਸ ਪਾਰਟੀ, ਜਿਸ ਦੀ ਚੌਕੀ ਇੰਚਾਰਜ ਰਾਜਵਿੰਦਰ ਕੁਮਾਰ ਬਚਾਅ ਨੇ ਉਸ ਬਜ਼ੁਰਗ ਨੂੰ ਮਾਸਕ ਪਾਉਣ ਲਈ ਕਹੀ ਦਿੱਤਾ। ਬਜ਼ੁਰਗ ਘਰ ਗਿਆ ਅਤੇ ਆਪਣੇ ਬੇਟੇ ਨੂੰ ਇਸ ਬਾਰੇ ਦੱਸਿਆ ਜਿਸ ਤੋਂ ਉਸ ਦਾ ਬੇਟਾ ਗੁੱਸੇ ‘ਚ ਆ ਗਿਆ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਫੌਜ ‘ਚ ਸਬ-ਇੰਸਪੈਕਟਰ ਦੱਸਿਆ ਜਾ ਰਿਹਾ ਹੈ। ਬਜ਼ੁਰਗ ਦੇ ਬੇਟੇ ਨੇ ਪੁਲਿਸ ਨੂੰ ਘੇਰਿਆ ਉਨ੍ਹਾਂ ਨੂੰ ਕਿਹਾ, "ਤੁਸੀਂ ਕੌਣ ਹੋ ਮੇਰੇ ਪਿਤਾ ਨੂੰ ਪੁੱਛਣ ਵਾਲੇ ਤੇ ਉਸ ਨੂੰ ਮਾਸਕ ਪਾਉਣ ਲਈ ਕਹਿਣ ਵਾਲੇ।"



ਸਿਰਫ ਇੰਨਾ ਹੀ ਨਹੀਂ, ਉਸਨੇ ਸਬ ਇੰਸਪੈਕਟਰ ਨੂੰ ਗਲ ਤੋਂ ਫੜ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਇਸ ਝੜਪ ਦੌਰਾਨ ਸਬ ਇੰਸਪੈਕਟਰ ਨੂੰ ਵੀ ਕਾਫ਼ੀ ਸੱਟਾਂ ਵੀ ਲੱਗਿਆਂ। ਕਿਸੇ ਤਰ੍ਹਾਂ ਪੁਲਿਸ ਪਾਰਟੀ ਉਥੋਂ ਚਲੇ ਗਈ। ਬਹਿਰਹਾਲ ਪੁਲਿਸ ਨੇ 3 ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।