ਭਗਵੰਤ ਮਾਨ ਨੇ ਕੈਪਟਨ ਤੇ ਸਾਧਿਆ ਨਿਸ਼ਾਨਾ, ਕਿਹਾ ਬੇਲੋੜੀ ਬਿਆਨਬਾਜ਼ੀ ਨਾਲ ਪੰਜਾਬ ਨੂੰ ਖੌਫ਼ਜ਼ਦਾ ਤਣਾਅ ਵੱਲ ਨਾ ਧੱਕਣ

ਏਬੀਪੀ ਸਾਂਝਾ Updated at: 11 Apr 2020 06:44 PM (IST)

-ਬੇਵਸੀ ਜ਼ਾਹਿਰ ਕਰਨ ਦੀ ਥਾਂ ਜੰਗੀ ਪੱਧਰ 'ਤੇ ਬੰਦੋਬਸਤ ਕਰਕੇ ਲੋਕਾਂ ਦਾ ਹੌਸਲਾ ਵਧਾਉਣ ਕੈਪਟਨ ਸਾਬ।

-ਉਹ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਵਾਲੀ ਕੁਰਸੀ 'ਤੇ ਬੈਠ ਕੇ ਗ਼ੈਰਜ਼ਰੂਰੀ ਅਤੇ ਗੈਰ ਜਿੰਮੇਵਾਰਨਾ ਬਿਆਨਬਾਜ਼ੀ ਨਾਲ ਸੂਬੇ ਅੰਦਰ ਡਰ ਅਤੇ ਤਣਾਅ ਦਾ ਮਾਹੌਲ ਪੈਦਾ ਨਾ ਕਰਨ

NEXT PREV

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਵਾਲੀ ਕੁਰਸੀ 'ਤੇ ਬੈਠ ਕੇ ਗ਼ੈਰਜ਼ਰੂਰੀ ਅਤੇ ਗੈਰ ਜਿੰਮੇਵਾਰਨਾ ਬਿਆਨਬਾਜ਼ੀ ਨਾਲ ਸੂਬੇ ਅੰਦਰ ਡਰ ਅਤੇ ਤਣਾਅ ਦਾ ਮਾਹੌਲ ਪੈਦਾ ਨਾ ਕਰਨ।



ਸਗੋਂ ਵਿਸ਼ਵ-ਵਿਆਪੀ ਕੋਰੋਨਾਵਾਇਰਸ ਮਹਾਮਾਰੀ ਨੂੰ ਮਾਤ ਦੇਣ ਲਈ ਪੰਜਾਬ 'ਚ ਜੰਗੀ ਪੱਧਰ ਦੇ ਪ੍ਰਬੰਧ ਅਤੇ ਸਾਜੋ-ਸਮਾਨ ਮੁਹੱਈਆ ਕਰਕੇ ਪੰਜਾਬ ਦੇ ਲੋਕਾਂ ਅਤੇ ਮੈਦਾਨ-ਏ-ਜੰਗ ਵਿੱਚ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਵਰਕਰਾਂ, ਪੁਲਸ-ਪ੍ਰਸ਼ਾਸਨ ਦੇ ਅਧਿਕਾਰੀਆਂ-ਕਰਮਚਾਰੀਆਂ, ਸਫ਼ਾਈ ਸੇਵਕਾਂ ਅਤੇ ਮੀਡੀਆ ਕਰਮੀਆਂ ਦਾ ਹੌਸਲਾ ਵਧਾਉਣ।



'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ


ਦਿੱਲੀ 'ਚ ਕੌਮੀ ਮੀਡੀਆ ਨੂੰ ਸੰਬੋਧਨ ਕਰਦੇ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ 87 ਪ੍ਰਤੀਸ਼ਤ ਆਬਾਦੀ ਕੋਰੋਨਾਵਾਇਰਸ ਦੀ ਚਪੇਟ 'ਚ ਆਉਣ ਬਾਰੇ ਭਵਿੱਖਬਾਣੀ ਕਰਨ ਦੀ ਉੱਕਾ ਹੀ ਜ਼ਰੂਰਤ ਨਹੀਂ ਸੀ। ਇਹ ਵੀ ਕਹਿਣ ਦੀ ਲੋੜ ਨਹੀਂ ਸੀ ਕਿ ਕੋਰੋਨਾਵਾਇਰਸ ਵਿਰੁੱਧ ਲੜਾਈ ਅਕਤੂਬਰ ਮਹੀਨੇ ਤੱਕ ਜਾ ਸਕਦੀ ਹੈ, ਕਿਉਂਕਿ ਇਸ ਨਾਲ ਜਮਾਂ ਖੋਰੀ ਅਤੇ ਕਾਲਾਬਜਾਰੀ ਵਧੇਗੀ। -



ਮਾਨ ਮੁਤਾਬਿਕ ਅਜਿਹੀਆਂ ਗੱਲਾਂ ਜਿੱਥੇ ਮੁੱਖ ਮੰਤਰੀ ਦੀ ਬੇਵਸੀ ਅਤੇ ਨਾ ਕਾਬਲੀਅਤ ਜ਼ਾਹਿਰ ਕਰਦੀਆਂ ਹਨ, ਉੱਥੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ-ਜੋਖ਼ਮ 'ਚ ਪਾ ਕੇ ਗਰਾਊਂਡ ਜ਼ੀਰੋ 'ਤੇ ਕੋਰੋਨਾਵਾਇਰਸ ਨਾਲ ਸਿੱਧੀ ਲੜਾਈ ਲੜ ਰਹੇ 'ਯੋਧਿਆਂ' ਦੇ ਹੌਸਲੇ ਪਸਤ ਹੁੰਦੇ ਹਨ। ਘਰਾਂ 'ਚ ਬੈਠੇ ਲੋਕਾਂ 'ਚ ਬੇਚੈਨੀ ਅਤੇ ਤਣਾਅ ਦਾ ਮਾਹੌਲ ਪੈਦਾ ਹੁੰਦਾ ਹੈ।



ਭਗਵੰਤ ਮਾਨ ਨੇ ਕਿਹਾ ਕਿ 


ਬੇਸ਼ੱਕ ਪੀਜੀਆਈ ਚੰਡੀਗੜ੍ਹ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ 87 ਪ੍ਰਤੀਸ਼ਤ ਦੇ ਅੰਕੜੇ ਅਤੇ ਅਜਿਹੀ ਕੋਈ ਵੀ ਰਿਪੋਰਟ (ਅਧਿਐਨ) ਨੂੰ ਰੱਦ ਕਰ ਦਿੱਤਾ ਹੈ, ਪਰੰਤੂ ਜੇ ਅਜਿਹੀ ਰਿਪੋਰਟ ਆਈ ਵੀ ਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾਵਾਇਰਸ ਵਿਰੁੱਧ ਜੰਗੀ ਪੱਧਰ ਦਾ ਪ੍ਰੋਗਰਾਮ ਅਤੇ ਸਾਜੋ-ਸਮਾਨ ਮੁਹੱਈਆ ਕਰਵਾ ਕੇ ਅਤੇ ਲੋਕਾਂ ਦਾ ਹੌਸਲਾ ਅਤੇ ਭਰੋਸਾ ਵਧਾ ਕੇ ਖ਼ੁਦ ਨੂੰ 'ਸਟੇਟਸਮੈਨ' ਸਾਬਤ ਕਰਨਾ ਚਾਹੀਦਾ ਸੀ।ਪਰ ਉਹ ਅਜਿਹਾ ਨਹੀਂ ਕਰ ਸਕੇ।-



ਮਾਨ ਨੇ ਕਿਹਾ ਕਿ ਅਜਿਹੀ ਬੇਲੋੜੀ ਬਿਆਨਬਾਜ਼ੀ ਅਤੇ ਵਾਰ-ਵਾਰ ਬਦਲੇ ਜਾ ਰਹੇ ਫ਼ੈਸਲਿਆਂ ਕਰਕੇ ਇੰਝ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਔਖੀ ਘੜੀ ਦਾ ਸਾਹਮਣਾ ਕਰਨ 'ਚ ਬੁਖਲਾਏ ਪਏ ਹਨ।



ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਵਿਰੁੱਧ ਦਿੱਲੀ ਸਰਕਾਰ ਵਰਗੇ ਵਿਹਾਰਕ, ਪ੍ਰਭਾਵਸ਼ਾਲੀ ਅਤੇ ਦੂਰ-ਦਰਸ਼ੀ ਫ਼ੈਸਲੇ ਲੈਣੇ ਚਾਹੀਦੇ ਹਨ। ਮਾਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ 5-ਟੀ ਅਤੇ ਅਪਰੇਸ਼ਨ ਸ਼ੀਲਡ ਵਰਗੇ ਪ੍ਰੋਗਰਾਮਾਂ ਨੂੰ ਜੇਕਰ ਕੈਪਟਨ ਸਰਕਾਰ ਵੀ ਅਪਣਾ ਲੈਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਨ ਨਹੀਂ ਘੱਟ ਜਾਵੇਗੀ।



ਭਗਵੰਤ ਮਾਨ ਨੇ ਕਿਹਾ ਕਿ 


ਇਸ ਸਮੇਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕੋਰੋਨਾਵਾਇਰਸ ਵਿਰੁੱਧ ਲੜਨ ਲਈ ਜੇ ਕਿਸੇ ਸਰਕਾਰ ਜਾਂ ਦੇਸ਼ ਦਾ ਅੱਛਾ ਪ੍ਰੋਗਰਾਮ ਜਾਂ ਮਾਡਲ ਮਿਲਦਾ ਹੈ ਤਾਂ ਉਸ ਨੂੰ ਬੇਝਿਜਕ ਅਪਣਾਉਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਧ ਜ਼ੋਰ ਡਾਕਟਰੀ ਸਟਾਫ਼ ਨੂੰ ਸੁਰੱਖਿਅਤ ਕਿੱਟਾਂ ਅਤੇ ਸਾਜੋ-ਸਮਾਨ ਦੇ ਨਾਲ-ਨਾਲ ਜੰਗੀ ਪੱਧਰ 'ਤੇ ਟੈਸਟਿੰਗ (ਜਾਂਚ) ਸ਼ੁਰੂ ਕਰਨੀ ਚਾਹੀਦੀ ਹੈ। ਇਸ ਮਿਸ਼ਨ 'ਚ ਦਿੱਲੀ ਅੰਦਰ ਕੇਜਰੀਵਾਲ ਸਰਕਾਰ ਕਾਫ਼ੀ ਅੱਗੇ ਨਿਕਲ ਚੁੱਕੀ ਹੈ, ਜਦਕਿ ਪੰਜਾਬ ਦੇ ਮੁੱਖ ਮੰਤਰੀ ਖ਼ੁਦ ਹੀ ਮੰਨ ਰਹੇ ਹਨ ਕਿ ਪੌਣੇ ਤਿੰਨ ਕਰੋੜ ਆਬਾਦੀ ਲਈ ਤਿੰਨ ਹਜ਼ਾਰ ਤੋਂ ਵੀ ਘੱਟ ਟੈਸਟ ਨਾਕਾਫ਼ੀ ਹਨ।-

- - - - - - - - - Advertisement - - - - - - - - -

© Copyright@2024.ABP Network Private Limited. All rights reserved.