ਰੌਬਟ
ਚੰਡੀਗੜ੍ਹ : ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਐਮਐੱਲਏ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਸਿਹਤ ਸਹੂਲਤਾਂ ਅਤੇ ਸੁਰਖਿਆ ਉਪਕਰਨਾਂ ਨੂੰ ਅਪਗ੍ਰੇਡ ਕਰਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਕਿਹਾ ਕੋਰੋਨਾ ਖਿਲਾਫ ਜੰਗ ਲਈ ਸਾਨੂੰ ਇਹਨਾਂ ਸਹੂਲਤਾਂ ਨੂੰ ਜਲਦੀ ਦਰੁਤਸ ਕਰਨ ਦੀ ਲੋੜ ਹੈ।
ਮਜੀਠੀਆ ਨੇ ਦੱਸਿਆ ਕਿ ਸੂਬੇ 'ਚ ਵੈਂਟੀਲੇਟਰ, ਟੈਸਟਿੰਗ ਕਿੱਟ ਅਤੇ ਪੀਪੀਈ ਕਿੱਟਾਂ ਦੀ ਭਾਰੀ ਕਮੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਰਾਜ ਵਿੱਚ ਸਿਰਫ 123 ਵੈਂਟੀਲੇਟਰ ਹਨ। ਰਾਜ ਵਿੱਚ ਕਈ ਜ਼ਿਲ੍ਹੇ ਐਸੇ ਵੀ ਹਨ ਜਿੱਥੇ ਇੱਕ ਵੀ ਵੈਂਟੀਲੇਟਰ ਸਿਵਲ ਹਸਪਤਾਲਾਂ 'ਚ ਨਹੀਂ ਹੈ।
ਉਨ੍ਹਾਂ ਕਿਹਾ ਕਿ 70 ਫੀਸਦ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾਉਣਾ ਪਸੰਦ ਕਰਦੇ ਹਨ।ਸਰਕਾਰੀ ਹਸਪਤਾਲਾਂ ਦੇ ਮਾੜੇ ਪ੍ਰਬੰਧਾ ਦਾ ਜ਼ਿਕਰ ਕਰਦੇ ਉਨ੍ਹਾਂ ਭਾਈ ਨਿਰਮਲ ਸਿੰਘ ਦੇ ਕੇਸ ਦਾ ਹਵਾਲਾ ਦਿੱਤਾ।
ਮਜੀਠੀਆ ਨੇ ਕੋਰੋਨਾ ਮਹਾਮਾਰੀ ਨਾਲ ਲੜ੍ਹਨ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਖੋਲ੍ਹਣ ਦੀ ਮੰਗ ਕੀਤੀ। ਉਨਾਂ ਸਰਕਾਰੀ ਅਤੇ ਗੈਰ-ਸਰਕਾਰੀ ਡਾਕਟਰਾਂ ਦੀ ਜ਼ਿਲ੍ਹਾ ਪੱਧਰ ਤੇ ਕਮੇਟੀ ਬਣਾਉਣ ਦੀ ਵੀ ਸਲਾਹ ਦਿੱਤੀ। ਇਸ ਤਰ੍ਹਾਂ ਉਨ੍ਹਾਂ ਸਟੇਟ ਪੱਧਰ ਤੇ ਇੱਕ ਐਡਵਾਇਜ਼ਰੀ ਬੋਰਡ ਬਣਾਉਣ ਲਈ ਵੀ ਕਿਹਾ ਤਾਂ ਜੋ ਸੂਚਜੇ ਢੰਗ ਨਾਲ ਇਸ ਮਹਾਮਾਰੀ ਨੂੰ ਹਰਾਇਆ ਜਾ ਸਕੇ।
ਮਜੀਠੀਆ ਨੇ ਕੈਪਟਨ ਨਾਲ ਕੁਝ ਸੁਝਾਅ ਵੀ ਸਾਂਝੇ ਕੀਤੇ ਹਨ-
1. ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕਰਮਚਾਰੀਆਂ ਨੂੰ ਪੀਪੀਈ ਕਿੱਟ ਮੁਹਾਈਆ ਕਰਵਾਉਣਾ।
2. ਪਹਿਲ ਦੇ ਅਧਾਰ 'ਤੇ ਵੈਂਟੀਲੇਟਰਾਂ ਦੀ ਖਰੀਦ ਕੀਤੀ ਜਾਵੇ ਅਤੇ ਰਾਜ 'ਚ ਮੌਜੂਦ ਸਾਰੇ ਵੈਂਟੀਲੇਟਰਾਂ ਨੂੰ ਚਾਲੂ ਕਰਵਾਇਆ ਜਾਵੇ।
3. ਵੱਧ ਤੋਂ ਵੱਧ ਟੈਸਟਿੰਗ ਕਿੱਟਾਂ ਦੀ ਖਰੀਦ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਜ਼ਿਆਦਾ ਟੈਸਟ ਕੀਤੇ ਜਾ ਸਕਣ।
4.ਪ੍ਰਾਈਵੇਟ ਲੈਬਾਂ ਨਾਲ ਸੰਪਰਕ ਕਰਕੇ ਟੈਸਟ ਰਿਪੋਰਟਾਂ 'ਚ ਤੇਜ਼ੀ ਕੀਤੀ ਜਾਵੇ, ਮੌਜੂਦਾ ਸਮੇਂ 'ਚ ਰਿਪੋਰਟ ਦੋ ਦਿਨ ਬਾਅਦ ਆਉਂਦੀ ਹੈ।
5.ਫਰੰਟਲਾਇਨ ਸਿਹਤ ਕਰਮਚਾਰੀਆਂ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਹਸਪਤਾਲ ਦਾ ਸਟਾਫ, ਲੈਬ ਸਟਾਫ, ਐਂਬੁਲੈਂਸ ਕਰਮਚਾਰੀਆਂ ਸਣੇ ਹੋਰਾਂ ਦੀ ਤਨਖਾਹ ਡਬਲ ਕੀਤੀ ਜਾਵੇ।
6. ਸਿਹਤ ਕਰਮਚਾਰੀਆਂ ਦਾ 1 ਕਰੋੜ ਰੁਪਏ ਤੱਕ ਦਾ ਬੀਮਾ ਕੀਤਾ ਜਾਵੇ।
ਕੋਰੋਨਾ: ਮਜੀਠੀਆ ਨੇ ਕੈਪਟਨ ਨੂੰ ਚਿੱਠੀ ਲਿਖ ਦਿੱਤੇ ਸੁਝਾਅ, ਸਿਹਤ ਸਹੂਲਤਾਂ ਅਪਗ੍ਰੇਡ ਕਰਨ ਦੀ ਕੀਤੀ ਤਾਕੀਦ
ਰੌਬਟ
Updated at:
11 Apr 2020 04:30 PM (IST)
ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਐਮਐੱਲਏ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਸਿਹਤ ਸਹੂਲਤਾਂ ਅਤੇ ਸੁਰਖਿਆ ਉਪਕਰਨਾਂ ਨੂੰ ਅਪਗ੍ਰੇਡ ਕਰਨ ਦੀ ਤਾਕੀਦ ਕੀਤੀ ਹੈ
- - - - - - - - - Advertisement - - - - - - - - -