ਦੁਸਹਿਰੇ ਮੌਕੇ ਲੁਧਿਆਣਾ 'ਚ ਜ਼ਬਰਦਸਤ ਧਮਾਕਾ, ਹੋਇਆ ਵੱਡਾ ਨੁਕਸਾਨ
ਏਬੀਪੀ ਸਾਂਝਾ | 25 Oct 2020 02:00 PM (IST)
ਅੱਜ ਐਤਵਾਰ ਦੁਸਹਿਰੇ ਮੌਕੇ ਲੁਧਿਆਣਾ ਤਾਜਪੁਰ ਰੋਡ 'ਤੇ ਡਾਇੰਗ 'ਚ ਜ਼ਬਰਦਸਤ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ 3 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਹੈ ਪਰ ਇਸ 'ਚ ਹੋਰ ਲੋਕਾਂ ਦੇ ਜ਼ਖਮੀ ਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਵੀ ਸ਼ੰਕਾ ਜਤਾਈ ਜਾ ਰਹੀ ਹੈ।
ਸੰਕੇਤਕ ਤਸਵੀਰ
ਲੁਧਿਆਣਾ: ਅੱਜ ਐਤਵਾਰ ਦੁਸਹਿਰੇ ਮੌਕੇ ਲੁਧਿਆਣਾ ਤਾਜਪੁਰ ਰੋਡ 'ਤੇ ਡਾਇੰਗ 'ਚ ਜ਼ਬਰਦਸਤ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ 3 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਹੈ ਪਰ ਇਸ 'ਚ ਹੋਰ ਲੋਕਾਂ ਦੇ ਜ਼ਖਮੀ ਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਵੀ ਸ਼ੰਕਾ ਜਤਾਈ ਜਾ ਰਹੀ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰੰਗ ਕਰਨ ਵਾਲੇ ਟੈਂਕ ਦੇ ਪਰਖੱਚੇ ਉੱਡ ਗਏ। ਇੱਥੋਂ ਤੱਕ ਕੇ ਫੈਕਟਰੀ ਦੀ ਕੰਧ ਵੀ ਢਹਿ ਗਈ। ਰਾਵਣ ਦੀ ਬੇਜ਼ਤੀ ਕਰ ਗਈ ਆਮ ਆਦਮੀ ਪਾਰਟੀ! ਮੌਕੇ 'ਤੇ ਪਹੁੰਚੇ ਪਰਵਾਸੀ ਸੈੱਲ ਦੇ ਚੇਅਰਮੈਨ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਲ ਲਾਇਸੈਂਸ ਸੀ ਜਾਂ ਨਹੀਂ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਫੈਕਟਰੀ ਗ਼ੈਰ ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਸੀ। ਫੈਕਟਰੀ 'ਚ ਰਾਤ ਨੂੰ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ