ਮਾਸਕ ਨਾ ਪਾਉਣ ਕਰਕੇ ਟਰੰਪ 'ਤੇ ਲਟਕੀ ਤਲਵਾਰ, ਦਾਅਵੇਦਾਰੀ ਹੋ ਸਕਦੀ ਰੱਦ

ਏਬੀਪੀ ਸਾਂਝਾ   |  22 May 2020 03:41 PM (IST)

ਭਾਰੀ ਦਬਾਅ ਤੇ ਮਾਸਕ ਪਹਿਨਣ ਦੀਆਂ ਕਾਨੂੰਨੀ ਚੇਤਾਵਨੀਆਂ ਦੇ ਬਾਵਜੂਦ ਟਰੰਪ ਮਿਸ਼ੀਗਨ ਪਹੁੰਚੇ। ਉੱਥੇ ਉਨ੍ਹਾਂ ਨੇ ਮਾਸਕ ਦੇ ਬਗੈਰ ਫੋਰਡ ਦੇ ਪਲਾਂਟ ਦਾ ਦੌਰਾ ਕੀਤਾ। ਇਸ ਪਲਾਂਟ ‘ਚ ਕਾਰਾਂ ਦੀ ਬਜਾਏ ਵੈਂਟੀਲੇਟਰ ਬਣਾਏ ਜਾ ਰਹੇ ਹਨ।

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (donald trump) ਦੇ ਮਾਸਕ ਪਾਉਣ ‘ਤੇ ਫਿਰ ਤੋਂ ਹੰਗਾਮਾ ਹੋ ਗਿਆ ਹੈ। ਇਸ ਵਾਰ ਮਿਸ਼ੀਗਨ ਰਾਜ ਦੀ ਵੱਡੀ ਕਾਨੂੰਨੀ ਸੰਸਥਾ (michigan attorney general) ਨੇ ਟਰੰਪ ਨੂੰ ਅਲਟੀਮੇਟਮ ਦਿੱਤਾ ਹੈ। ਅਲਟੀਮੇਟਮ ਵਿੱਚ ਕਿਹਾ ਗਿਆ ਹੈ ਕਿ ਜੇ ਮਾਸਕ (Mask) ਨਹੀਂ ਪਾਇਆ ਤਾਂ ਟਰੰਪ ਦੀ ਦਾਅਵੇਦਾਰੀ ਰੱਦ ਹੋ ਸਕਦੀ ਹੈ। ਇਸ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਹੋਣ ਦੀ ਸੂਰਤ ਵਿੱਚ ਵੀ ਦੇਸ਼ ਬੰਦ ਨਹੀਂ ਕੀਤਾ ਜਾਵੇਗਾ। ਇਹ ਪੁੱਛੇ ਜਾਣ ‘ਤੇ ਕਿ ਤੁਸੀਂ ਕੋਵਿਡ-19 ਦੀ ਦੂਜੀ ਲਹਿਰ ਬਾਰੇ ਚਿੰਤਤ ਹੋ? ਇਸ ਨੂੰ ਟਰੰਪ ਨੇ ਕਿਹਾ, "ਲੋਕ ਕਹਿੰਦੇ ਹਨ ਕਿ ਇਹ ਬਹੁਤ ਵੱਖਰੀ ਸੰਭਾਵਨਾ ਹੈ ਤੇ ਇਹ ਅੱਗ ਲਗਾਉਣ ਜਿਹਾ ਹੈ।"
ਇੱਕ ਸਥਾਈ ਲੌਕਡਾਊਨ ਸਿਹਤਮੰਦ ਰਾਜ ਜਾਂ ਸਿਹਤਮੰਦ ਦੇਸ਼ ਲਈ ਕੋਈ ਰਣਨੀਤੀ ਨਹੀਂ ਹੈ। ਸਾਡਾ ਦੇਸ਼ ਬੰਦ ਕਰਨ ਲਈ ਨਹੀਂ ਹੈ। ਕਦੇ ਨਾ ਖ਼ਤਮ ਹੋਣ ਵਾਲਾ ਲੌਕਡਾਊਨ ਜਨਤਕ ਸਿਹਤ ਤਬਾਹੀ ਨੂੰ ਸੱਦਾ ਦੇਵੇਗਾ।- ਡੋਨਾਲਡ ਟਰੰਪ, ਅਮਰੀਕੀ ਰਾਸ਼ਟਰਪਤੀ
ਉਨ੍ਹਾਂ ਨੇ ਅੱਗੇ ਕਿਹਾ, "ਸਾਡੇ ਲੋਕਾਂ ਦੀ ਸਿਹਤ ਦੀ ਰਾਖੀ ਲਈ, ਸਾਡੇ ਕੋਲ ਇੱਕ ਕਾਰਜਸ਼ੀਲ ਆਰਥਿਕਤਾ ਹੋਣੀ ਚਾਹੀਦੀ ਹੈ।" ਅਹਿਮ ਗੱਲ ਇਹ ਹੈ ਕਿ ਹੁਣ ਤੱਕ ਅਮਰੀਕਾ ਵਿਚ 16 ਲੱਖ ਤੋਂ ਵੱਧ ਨਾਗਰਿਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਦੇਸ਼ ਵਿੱਚ ਸੰਕਰਮਣ ਕਾਰਨ 95 ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
© Copyright@2026.ABP Network Private Limited. All rights reserved.