ਰਾਂਚੀ: ਉੱਤਰ ਪ੍ਰਦੇਸ਼ ਵਿੱਚ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿੱਚ ਮਾਰੇ ਗਏ ਮਜ਼ਦੂਰਾਂ ਦੀਆਂ ਲਾਸ਼ਾਂ ਦੇ ਨਾਲ-ਨਾਲ ਜ਼ਖ਼ਮੀ ਮਜ਼ਦੂਰਾਂ ਨਾਲ ਵੀ ਅਣਮਨੁੱਖੀ ਰਵੱਈਏ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਮਜ਼ਦੂਰਾਂ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਨਾਲ ਇੱਕ ਖੁੱਲ੍ਹੀ ਬਾਡੀ ਵਾਲੇ ਟਰੱਕ ਵਿੱਚ ਲੱਦ ਕੇ ਝਾਰਖੰਡ ਭੇਜ ਦਿੱਤਾ ਗਿਆ। ਇਸ ਘਟਨਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ।

ਸਬੰਧਤ ਖ਼ਬਰ- ਹਰਿਆਣਾ ਨੇ ਰੋਕੇ ਬਾਰਡਰ 'ਤੇ ਮਜ਼ਦੂਰ, ਪੁਲਿਸ ਨਾਲ ਭੇੜ 'ਚ ਕਈ ਜ਼ਖ਼ਮੀ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਤਰਪਾਲ 'ਚ ਲਪੇਟ ਕੇ ਜਿਊਂਦੇ ਪਰ ਜ਼ਖ਼ਮੀ ਮਜ਼ਦੂਰਾਂ ਨਾਲ ਓਪਨ ਟਰੱਕ ਵਿੱਚ ਲੱਦ ਕੇ ਉਨ੍ਹਾਂ ਦੇ ਸੂਬੇ ਨੂੰ ਭੇਜੀਆਂ ਗਈਆਂ। ਇਹ ਮਜ਼ਦੂਰ ਔਰੱਈਆ ਵਿੱਚ ਵਾਪਰੇ ਸੜਕ ਹਾਦਸੇ ਦੇ ਪੀੜਤ ਸਨ।

ਜ਼ਰੂਰ ਪੜ੍ਹੋ- ਕੋਰੋਨਾ ਨਾਲ ਜੰਗ 'ਚ ਪੰਜਾਬ ਸਭ ਤੋਂ ਅੱਗੇ, ਨੰਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂ ਤੰਦਰੁਸਤ
ਮੁੱਖ ਮੰਤਰੀ ਨੇ ਕਿਹਾ ਕਿ ਮਾਮਲਾ ਉਜਾਗਰ ਹੋਣ 'ਤੇ ਲਾਸ਼ਾਂ ਨੂੰ ਪ੍ਰਯਾਗਰਾਜ ਹਾਈਵੇਅ ਤੋਂ ਐਂਬੂਲੈਂਸਾਂ ਵਿੱਚ ਰਖਵਾ ਕੇ ਭੇਜਿਆ ਗਿਆ। ਉਨ੍ਹਾਂ ਯੂਪੀ ਸਰਕਾਰ ਨੂੰ ਲਾਹਣਤ ਪਾਉਂਦਿਆਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨਾਲ ਇਹੋ ਜਿਹਾ ਅਣਮਨੁੱਖੀ ਵਤੀਰਾ ਟਾਲਿਆ ਵੀ ਜਾ ਸਕਦਾ ਸੀ।

ਇਹ ਵੀ ਪੜ੍ਹੋ- ਲੌਕਡਾਊਨ 'ਚ ਢਿੱਲ ਦਿੰਦਿਆਂ ਹੀ ਕੋਰੋਨਾ ਨੇ ਢਾਹਿਆ ਕਹਿਰ, 24 ਘੰਟਿਆਂ 'ਚ 5611 ਨਵੇਂ ਕੇਸ, 140 ਮੌਤਾਂ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਵਿਆਪੀ ਤਾਲਾਬੰਦੀ ਤੋਂ ਪ੍ਰਭਾਵਿਤ ਪ੍ਰਵਾਸੀ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਵੱਲ ਪਲਾਇਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕਈ ਖ਼ੁਸ਼ਕਿਸਤਾਂ ਨੂੰ ਰੇਲ ਦਾ ਸਫ਼ਰ ਹਾਸਲ ਹੋ ਪਾਇਆ ਪਰ ਬਹੁਤੇ ਸੜਕਾਂ 'ਤੇ ਪੈਦਲ ਜਾਂ ਪਸ਼ੂਆਂ ਵਾਂਗ ਵਾਹਨਾਂ ਵਿੱਚ ਤਾੜ ਕੇ ਸਫਰ ਕਰ ਰਹੇ ਹਨ। ਇਸੇ ਦੌਰਾਨ ਕਈ ਵੱਖ-ਵੱਖ ਥਾਂਈਂ ਦਰਦਨਾਕ ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿੱਚ ਤਕਰੀਬਨ 40 ਮਜ਼ਦੂਰ ਆਪਣੀ ਜਾਨ ਗਵਾ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904