ਅਮਰੀਕਾ ਦੇ ਵਿਦੇਸ਼ ਮੰਤਰੀ ਦਾ ਚੀਨ ‘ਤੇ ਹਮਲਾ, ਕੋਰੋਨਾ ਬਾਰੇ ਦੁਨੀਆ ਤੋਂ ਕੀ ਲੁੱਕਾ ਰਿਹਾ ਚੀਨ !

ਏਬੀਪੀ ਸਾਂਝਾ   |  09 May 2020 04:29 PM (IST)

ਅਮਰੀਕਾ ‘ਚ ਰਾਸ਼ਟਰਪਤੀ ਅਹੂਦੇ ਦੇ ਦਾਅਵੇਦਾਰ ਜੋ ਬਾਇਡੇਨ ਨੇ ਕੋਵਿਡ-19 ਨੂੰ ਲੈ ਕੇ ਡੋਨਾਲਡ ਟਰੰਪ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਟਰੰਪ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਨਾਕਾਮਯਾਬ ਰਹੇ ਹਨ।

ਪੁਰਾਣੀ ਤਸਵੀਰ

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ (mike pompeo) ਨੇ ਦਾਅਵਾ ਕੀਤਾ ਹੈ ਕਿ ਚੀਨ ਅਜੇ ਵੀ ਕੋਵਿਡ-19 ਦੇ ਅੰਕੜੇ ਦੁਨੀਆ ਤੋਂ ਲੁਕਾ ਰਿਹਾ ਹੈ ਅਤੇ ਇਸ ਨੂੰ ਢੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਕੋਲ ਸਬੂਤ ਹਨ ਕਿ ਚੀਨ ਦੇ ਵੁਹਾਨ ਸ਼ਹਿਰ ਵਿੱਚ ਇੱਕ ਲੈਬ “ਉਮੀਦ ਤੋਂ ਘੱਟ ਕੰਮ ਕਰ ਰਹੀ ਹੈ” ਅਤੇ ਹੋ ਸਕਦਾ ਹੈ ਕਿ ਕੋਰੋਨਾਵਾਇਰਸ ਉੱਥੋਂ ਸ਼ੁਰੂ ਹੋਇਆ ਹੋਵੇ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਸ਼ੁੱਕਰਵਾਰ ਤੱਕ ਇਸ ਵਾਇਰਸ ਨਾਲ 78,000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋਈ ਤੇ ਹੁਣ ਤੱਕ 13 ਲੱਖ ਲੋਕ ਸੰਕਰਮਿਤ ਹੋਏ ਹਨ। ਇਸ ਨੇ ਦੁਨੀਆ ਭਰ ਵਿੱਚ 2,74,000 ਲੋਕਾਂ ਦੀ ਜਾਨ ਲਈ ਤੇ 39 ਲੱਖ ਲੋਕ ਇਸ ਵਾਇਰਸ ਤੋਂ ਸੰਕਰਮਿਤ ਹੋਏ ਹਨ। ਵੁਹਾਨ ਤੋਂ ਫੈਲਿਆ ਵਾਇਰਸ: ਪੋਂਪਿਓ ਨੇ ਸ਼ੁੱਕਰਵਾਰ ਨੂੰ ਬੇਨ ਸੇਪੀਰੋ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ, "ਮੈਂ ਕਾਫ਼ੀ ਸਬੂਤ ਦੇਖੇ ਹਨ ਕਿ ਲੈਬ ਉਮੀਦ ਮੁਤਾਬਕ ਕੰਮ ਨਹੀਂ ਕਰ ਰਹੀ ਸੀ, ਉੱਥੇ ਸੁਰੱਖਿਆ ਸਬੰਧੀ ਖ਼ਤਰੇ ਸੀ ਅਤੇ ਇਹ ਖ਼ਤਰਨਾਕ ਵਾਇਰਸ ਉੱਥੋਂ ਪੈਦਾ ਹੋਇਆ ਸੀ।" ਉਸਨੇ ਕਿਹਾ, "ਸਾਨੂੰ ਜਵਾਬਾਂ ਦੀ ਲੋੜ ਹੈ। ਲੋਕ ਅਜੇ ਵੀ ਮਰ ਰਹੇ ਹਨ।" ਕੋਵਿਡ-19 ਕਰਕੇ ਅਮਰੀਕਾ ਅਤੇ ਬਾਕੀ ਵਿਸ਼ਵ ਦੀ ਆਰਥਿਕਤਾ ਦੀ ਰਫਤਾਰ ਰੁਕ ਗਈ ਹੈ।
ਸਾਡੀ ਆਰਥਿਕਤਾ ਸੱਚਮੁੱਚ ਸੰਘਰਸ਼ਸ਼ੀਲ ਹੈ ਅਤੇ ਇਹ ਸਭ ਚੀਨੀ ਕਮਿਊਨਿਸਟ ਪਾਰਟੀ ਵਲੋਂ ਜਾਣਕਾਰੀ ਨੂੰ ਲੁਕਾਉਣ ਦਾ ਨਤੀਜਾ ਹੈ, ਜਿਸ ਨੇ ਉਨ੍ਹਾਂ ਡਾਕਟਰਾਂ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਜੋ ਇਸ ਵਾਇਰਸ ਦੇ ਸ਼ੁਰੂ ਹੋਣ ਬਾਰੇ ਦੱਸਣਾ ਚਾਹੁੰਦੇ ਸੀ। ਕਿਵੇਂ ਇਹ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਤੱਕ ਫੈਲਿਆ ਅਤੇ ਸਾਡੇ ਕੋਲ ਅਜੇ ਉਨ੍ਹਾਂ ਦੇ ਜਵਾਬ ਨਹੀਂ ਹਨ।”- ਮਾਈਕ ਪੋਂਪਿਓ, ਵਿਦੇਸ਼ ਮੰਤਰੀ, ਅਮਰੀਕਾ
ਡੇਟਾ ਲੁਕਾ ਰਹੀ ਹੈ ਚੀਨੀ ਕਮਿਊਨਿਸਟ ਪਾਰਟੀ: ਉਨ੍ਹਾਂ ਨੇ ਕਿਹਾ “ਹੁਣ ਵੀ 120 ਦਿਨ ਹੋ ਚੁੱਕੇ ਹਨ, ਜਦੋਂ ਚੀਨੀ ਕਮਿਊਨਿਸਟ ਪਾਰਟੀ ਨੂੰ ਵਾਇਰਸ ਬਾਰੇ ਪਤਾ ਸੀ, ਪਰ ਉਹ ਅਮਰੀਕੀ ਲੋਕਾਂ ਅਤੇ ਦੁਨੀਆ ਦੇ ਸਰਬੋਤਮ ਵਿਗਿਆਨੀਆਂ ਤੋਂ ਅੰਕੜੇ ਲੁਕਾ ਰਹੀ ਹੈ।" 'WHO ਨੂੰ ਦਿੱਤੀ ਪਹਿਲੀ ਜਾਣਕਾਰੀ' ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਪਿਛਲੇ ਮਹੀਨੇ ਕਿਹਾ ਸੀ, "ਚੀਨ ਪਹਿਲਾ ਦੇਸ਼ ਸੀ ਜਿਸਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੂੰ ਕੋਵਿਡ-19 ਜਾਣਕਾਰੀ ਦਿੱਤੀ ਸੀ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਵਾਇਰਸ ਵੁਹਾਨ ਤੋਂ ਫੈਲਿਆ।" ‘ਟਰੰਪ ਮਹਾਮਾਰੀ ਨਾਲ ਨਜਿੱਠਣ 'ਚ ਰਹੇ ਨਾਕਾਮਯਾਬ’ ਉਸਨੇ ‘ਟਰੰਪ ਦੀ ਵਿਨਾਸ਼ਕਾਰੀ ਆਰਥਿਕਤਾ' ‘ਤੇ ਆਪਣੀ ਟਿੱਪਣੀ ਵਿਚ ਕਿਹਾ, “ਡੌਨਲਡ ਟਰੰਪ ਇਸ ਵਿਸ਼ਵਵਿਆਪੀ ਮਹਾਮਾਰੀ ਨਾਲ ਨਜਿੱਠਣ ਦੀ ਤਿਆਰੀ ਵਿਚ ਅਸਫਲ ਰਹੇ ਹਨ ਅਤੇ ਸਾਡੇ ਦੇਸ਼ ‘ਚ ਲਗਪਗ ਸਭ ਤੋਂ ਮਾੜੇ ਆਰਥਿਕ ਦ੍ਰਿਸ਼ ਖਿਲਾਫ ਦੇਸ਼ ਨੂੰ ਸੁਰੱਖਿਅਤ ਕਰਨ ਲਈ ਜ਼ਰੂਰੀ ਕਦਮ ਚੁੱਕਣ ‘ਚ ਦੇਰੀ ਕੀਤੀ।“
© Copyright@2025.ABP Network Private Limited. All rights reserved.