ਨਵੀਂ ਦਿੱਲੀ: ਦੇਸ਼ ਭਰ 'ਚ 71ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਨ੍ਹਾਂ ਜਸ਼ਨਾਂ ਦਰਮਿਆਨ ਬਿਹਾਰ ਤੋਂ ਅਜੀਬ ਗਿਆਨ ਸਾਹਮਣੇ ਆਇਆ ਹੈ, ਜਿੱਥੇ ਬਿਹਾਰ ਦੀ ਮੰਤਰੀ ਬੀਮਾ ਭਾਰਤੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਭਾਰਤ ਦਾ ਸੰਵਿਧਾਨ 1985 'ਚ ਲਾਗੂ ਹੋਇਆ ਸੀ। ਬੀਮਾ ਬਿਹਾਰ ਪੂਰਨੀਆਂ ਦੇ ਰੁਪੈਲੀ ਤੋਂ ਵਿਧਾਇਕ ਤੇ ਬਿਹਾਰ ਸਰਕਾਰ 'ਚ ਗੰਨਾ ਮੰਤਰੀ ਹੈ।
71ਵੇਂ ਗਣਤੰਤਰ ਦਿਵਸ ਮੌਕੇ ਬਿਹਾਰ ਸਰਕਾਰ ਦੀ ਮੰਤਰੀ ਬੀਮਾ ਭਾਰਤੀ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ 1985 'ਚ ਲਾਗੂ ਹੋਇਆ। ਇੱਕ ਵਾਰ ਅਟਕਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ 1955 'ਚ ਲਾਗੂ ਹੋਇਆ। ਦਰਅਸਲ ਬੀਮਾ ਭਾਰਤੀ ਗਣਤੰਤਰ ਦਿਵਸ ਮੌਕੇ ਸਮਸਤੀਪੁਰ ਦੇ ਪਟੇਲ ਮੈਦਾਨ 'ਚ ਸਮਾਗਮ ਦੌਰਾਨ ਭਾਸ਼ਨ ਦੇ ਰਹੀ ਸੀ।
ਆਪਣੇ ਭਾਸ਼ਨ 'ਚ ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਰਾਸ਼ਟਰੀ ਤਿਉਹਾਰ ਦੇ ਰੂਪ 'ਚ ਮਨਾਇਆ ਜਾਂਦਾ ਹੈ। ਭਾਰਤੀ ਨੇ ਗਣਤੰਤਰ ਦਿਵਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡਾ ਸੰਵਿਧਾਨ 1985 'ਚ ਲਾਗੂ ਹੋਇਆ ਸੀ। ਇਸ ਤੋਂ ਬਾਅਦ ਫਿਰ ਉਨ੍ਹਾਂ ਕਿਹਾ ਕਿ ਸੰਵਿਧਾਨ 1955 'ਚ ਲਾਗੂ ਕੀਤਾ ਗਿਆ ਸੀ।
ਮੰਤਰੀ ਦਾ ਅਨੋਖਾ ਗਿਆਨ, ਬੋਲੇ-1985 'ਚ ਲਾਗੂ ਹੋਇਆ ਸੰਵਿਧਾਨ
ਏਬੀਪੀ ਸਾਂਝਾ
Updated at:
26 Jan 2020 03:06 PM (IST)
ਦੇਸ਼ ਭਰ 'ਚ 71ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਨ੍ਹਾਂ ਜਸ਼ਨਾਂ ਦਰਮਿਆਨ ਬਿਹਾਰ ਤੋਂ ਅਜੀਬ ਗਿਆਨ ਸਾਹਮਣੇ ਆਇਆ ਹੈ, ਜਿੱਥੇ ਬਿਹਾਰ ਦੀ ਮੰਤਰੀ ਬੀਮਾ ਭਾਰਤੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਭਾਰਤ ਦਾ ਸੰਵਿਧਾਨ 1985 'ਚ ਲਾਗੂ ਹੋਇਆ ਸੀ।
- - - - - - - - - Advertisement - - - - - - - - -