ਮੁੰਬਈ: ਭਾਰਤ ਸਰਕਾਰ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮਸ਼੍ਰੀ ਹਾਸਲ ਕਰਕੇ ਕੰਗਣਾ ਰਣੌਤ ਬੇਹੱਦ ਖੁਸ਼ ਹੈ। ਉਨ੍ਹਾਂ ਇਹ ਸਨਮਾਨ ਦੇਸ਼ ਦੀਆਂ ਬੇਟੀਆਂ ਤੇ ਮਾਂਵਾਂ ਨੂੰ ਸਮਰਪਿਤ ਕੀਤਾ। ਕੰਗਣਾ ਨੇ ਕਿਹਾ, "ਇਹ ਸਨਮਾਨ ਪਾ ਕੇ ਮੈਂ ਬਹੁਤ ਖੁਸ਼ ਹਾਂ, ਇਸ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹੋਏ ਮੈਂ ਦੇਸ਼ ਦਾ ਧੰਨਵਾਦ ਕਰਨਾ ਚਾਹਾਂਗੀ। ਇਹ ਸਨਮਾਨ ਮੈਂ ਹਰ ਉਸ ਬੇਟੀ ਤੇ ਮਾਂ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ ਜੋ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਰੱਖਦੀਆਂ ਹਨ।"
ਉੱਥੇ ਹੀ ਫਿਲ਼ਮ 'ਪੰਗਾ' ਦੀ ਨਿਰਦੇਸ਼ਕ ਅਸ਼ਵਿਨੀ ਅਈਅਰ ਤਿਵਾਰੀ ਦਾ ਕਹਿਣਾ ਹੈ, "ਬਹੁਤ ਘੱਟ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਕੋਲ ਆਪਣੇ ਲਈ ਨਹੀਂ ਬਲਕਿ ਹੋਰਨਾਂ ਲਈ ਵੀ ਭਵਿੱਖਦਰਸ਼ੀ ਪ੍ਰਤਿਭਾ ਹੁੰਦੀ ਹੈ। ਕੰਗਣਾ ਨੇ ਬਹੁਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਤੇ ਉਹ ਹੋਰਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ।
ਦੱਸ ਦਈਏ ਕਿ ਫਿਲਮੀ ਹਸਤੀਆਂ 'ਚੋਂ ਕੰਗਣਾ ਤੋਂ ਇਲਾਵਾ ਏਕਤਾ ਕਪੂਰ, ਅਦਨਾਨ ਸਾਮੀ, ਕਰਨ ਜੌਹਰ ਤੇ ਸਰਿਤਾ ਜੋਸ਼ੀ ਨੂੰ ਪਸਮਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ।
ਕੰਗਣਾ ਨੇ ਬੇਟੀਆਂ ਤੇ ਮਾਂਵਾਂ ਨੂੰ ਸਮਰਪਿਤ ਕੀਤਾ ਪਦਮਸ਼੍ਰੀ, 'ਪੰਗਾ' ਦੀ ਨਿਰਦੇਸ਼ਕ ਨੇ ਇਸ ਅੰਦਾਜ਼ 'ਚ ਦਿੱਤੀ ਵਧਾਈ
ਏਬੀਪੀ ਸਾਂਝਾ
Updated at:
26 Jan 2020 01:06 PM (IST)
ਭਾਰਤ ਸਰਕਾਰ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮਸ਼੍ਰੀ ਹਾਸਲ ਕਰਕੇ ਕੰਗਣਾ ਰਣੌਤ ਬੇਹੱਦ ਖੁਸ਼ ਹੈ। ਉਨ੍ਹਾਂ ਇਹ ਸਨਮਾਨ ਦੇਸ਼ ਦੀਆਂ ਬੇਟੀਆਂ ਤੇ ਮਾਂਵਾਂ ਨੂੰ ਸਮਰਪਿਤ ਕੀਤਾ।
- - - - - - - - - Advertisement - - - - - - - - -