ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਪੰਜਾਬ ਨੇ ਕੋਰੋਨਾ ਮਹਾਮਾਰੀ (Coronavirus) ਦੇ ਮੱਦੇਨਜ਼ਰ ਸੂਬੇ ‘ਚ ਕਣਕ ਦੀ ਖ਼ਰੀਦ ਲਈ ਬਣੀਆਂ ਸਾਰੀਆਂ ਮੰਡੀਆਂ ਦੇ ਨੇੜੇ ‘ਮੰਡੀ ਕਲੀਨਿਕ’ (mandi clinic) ਸਥਾਪਿਤ ਕਰਨ ਦੀ ਮੰਗ ਉਠਾਈ ਹੈ। ਇਸ ਸਬੰਧੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਰੋਨਾਵਾਇਰਸ ਨੇ ਪੂਰੀ ਦੁਨੀਆ ‘ਚ ਦਹਿਸ਼ਤ ਫੈਲਾਈ ਹੋਈ ਹੈ। ਬੇਸ਼ੱਕ ਸਾਵਧਾਨੀ ਵਜੋਂ ਪੰਜਾਬ ਅਤੇ ਕੇਂਦਰ ਸਰਕਾਰ ਨੇ ਕਰਫ਼ਿਊ/ਲੌਕਡਾਊਨ ਲਾਗੂ ਕੀਤਾ ਹੋਇਆ ਹੈ, ਪਰੰਤੂ ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦੇ ਸੀਜ਼ਨ ਕਾਰਨ ਇਸ ਸਮੇਂ ਪੰਜਾਬ ਦੇ ਲੱਖਾਂ ਕਿਸਾਨ, ਮਜ਼ਦੂਰ, ਆੜ੍ਹਤੀ, ਟਰਾਂਸਪੋਰਟ ਅਤੇ ਪ੍ਰਸ਼ਾਸਨਿਕ ਅਧਿਕਾਰੀ-ਕਰਮਚਾਰੀ ਮੰਡੀਆਂ ‘ਚ ਮੌਜੂਦ ਹਨ। ਜਿੰਨ੍ਹਾਂ ‘ਤੇ ਹਰ ਸਾਵਧਾਨੀ ਦੇ ਬਾਵਜੂਦ ਕੋਰੋਨਾ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਲਈ ਸਰਕਾਰ ਸਿਹਤ ਵਿਭਾਗ ਰਾਹੀਂ ਹਰ ਮੰਡੀ ਦੇ ਨੇੜੇ ਇੱਕ ਖਾਸ ‘ਮੰਡੀ ਕਲੀਨਿਕ’ ਸਥਾਪਿਤ ਕਰ ਕੇ ਲੋੜੀਂਦਾ ਡਾਕਟਰ, ਸਟਾਫ਼ ਅਤੇ ਜਾਂਚ ਕਰਨ ਦਾ ਸਾਜੋ-ਸਮਾਨ ਮੁਹੱਈਆ ਕਰੇ।
ਸੰਧਵਾਂ ਨੇ ਕਿਹਾ ਕਿ ਕੋਰੋਨਾ ਦੇ ਖ਼ੌਫ਼ ‘ਚ ਇਸ ਸਮੇਂ ਸਾਧਾਰਨ ਖਾਂਸੀ-ਜ਼ੁਕਾਮ ਜਾਂ ਸਾਹ ਦੀ ਸਮੱਸਿਆ ਨੂੰ ਹਊਏ ਵਜੋਂ ਲਿਆ ਜਾਂਦਾ ਹੈ, ਜਦਕਿ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਅਤੇ ਖੇਤਾਂ 'ਚ ਉੱਡਦੀ ਗਰਦ ਜਾਂ ਧੂੜ ਕਾਰਨ ਖਾਂਸੀ, ਜ਼ੁਕਾਮ ਜਾਂ ਸਾਹ ਦੀ ਸਮੱਸਿਆ ਆਮ ਗੱਲ ਹੈ। ‘ਮੰਡੀ ਕਲੀਨਿਕ’ ‘ਚ ਤੈਨਾਤ ਸਟਾਫ਼ ਵੱਲੋਂ ਮਾਮੂਲੀ ਲੱਛਣਾਂ ਦੀ ਤੁਰੰਤ ਜਾਂਚ ਕਰਨ ਦਾ ਪ੍ਰਬੰਧ ਹੋਵੇਗਾ ਤਾਂ ਸਾਧਾਰਨ ਖਾਂਸੀ-ਜ਼ੁਕਾਮ ਕੋਰੋਨਾ ਦਾ ਖ਼ੌਫ਼ ਪੈਦਾ ਨਹੀਂ ਕਰੇਗਾ, ਦੂਜੇ ਪਾਸੇ ਜੇਕਰ ਕਿਸੇ ‘ਚ ਕੋਰੋਨਾ ਦੇ ਲੱਛਣ ਮਿਲਣਗੇ ਤਾਂ ਉਸ ਦੀ ਪਹਿਲੀ ਸਟੇਜ ‘ਤੇ ਟੈਸਟਿੰਗ, ਟਰੇਸਿੰਗ ਅਤੇ ਟਰੈਕਿੰਗ ਵੀ ਹੋ ਜਾਵੇਗੀ।
Election Results 2024
(Source: ECI/ABP News/ABP Majha)
ਕੋਰੋਨਾ ਦਾ ਖ਼ੌਫ਼- 'ਆਪ' ਵੱਲੋਂ ਮੰਡੀਆਂ 'ਚ 'ਮੰਡੀ ਕਲੀਨਿਕ' ਸਥਾਪਿਤ ਕਰਨ ਦੀ ਮੰਗ
ਏਬੀਪੀ ਸਾਂਝਾ
Updated at:
20 Apr 2020 06:14 PM (IST)
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੂਬੇ ‘ਚ ਕਣਕ ਦੀ ਖ਼ਰੀਦ ਲਈ ਬਣੀਆਂ ਸਾਰੀਆਂ ਮੰਡੀਆਂ ਦੇ ਨੇੜੇ ‘ਮੰਡੀ ਕਲੀਨਿਕ’ ਸਥਾਪਿਤ ਕਰਨ ਦੀ ਮੰਗ ਉਠਾਈ ਹੈ।
- - - - - - - - - Advertisement - - - - - - - - -