ਨਵੀਂ ਦਿੱਲੀ: ਤਿਉਹਾਰਾਂ ਦੇ ਮੌਕੇ 'ਤੇ ਕਾਫੀ ਆਫਰ ਆ ਰਹੇ ਹਨ। ਅਜਿਹੇ ਸਮੇਂ, ਗਾਹਕਾਂ ਨੂੰ ਆਨਲਾਈਨ ਵਿਕਰੀ 'ਚ ਬਹੁਤ ਸਾਰੇ ਆਫਰਸ ਮਿਲਦੇ ਹਨ। ਪਰ ਇਸ ਦਰਮਿਆਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਆਨਲਾਈਨ ਸੈੱਲ 'ਚ ਇਕ ਨੌਜਵਾਨ ਨੇ ਚੰਗਾ ਆਫਰ ਦੇਖਿਆ ਅਤੇ ਇਕ ਮੋਬਾਈਲ ਫੋਨ ਬੁੱਕ ਕੀਤਾ। ਚਾਰ ਦਿਨ ਬਾਅਦ, ਡਿਲਿਵਰੀ ਬੁਆਏ ਮੋਬਾਈਲ ਫੋਨ ਨੌਜਵਾਨ ਨੂੰ ਦੇ ਕੇ ਚਲਾ ਗਿਆ।

ਜਿਵੇਂ ਹੀ ਨੌਜਵਾਨ ਨੇ ਮੋਬਾਈਲ ਬਾਕਸ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ। ਬਕਸੇ 'ਚ ਮੋਬਾਈਲ ਦੀ ਜਗ੍ਹਾ ਕਪੜੇ ਧੋਣ ਵਾਲਾ ਸਾਬਣ ਸੀ। ਨੌਜਵਾਨ ਨੇ ਕੰਪਨੀ ਨੂੰ ਸ਼ਿਕਾਇਤ ਦਿੱਤੀ ਹੈ, ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ। ਜਾਂਚ ਤੋਂ ਬਾਅਦ ਗਾਜੀਪੁਰ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਾਜ ਮਹੱਲ 'ਚ ਹਿੰਦੂਵਾਦੀ ਸੰਗਠਨ ਨੇ ਲਹਿਰਾਇਆ ਭਗਵਾ ਝੰਡਾ, ਕਿਹਾ, ਇਹ ਸ਼ਿਵ ਮੰਦਰ ਹੈ, ਇਸ ਲਈ ਪੜ੍ਹੀ ਚਾਲੀਸਾ

ਪੁਲਿਸ ਦੇ ਅਨੁਸਾਰ ਪੀੜਤ ਸੋਹਣ ਲਾਲ ਪਰਿਵਾਰ ਨਾਲ ਮਯੂਰ ਵਿਹਾਰ ਫੇਜ਼ -3 ਵਿੱਚ ਰਹਿੰਦੇ ਹਨ। 19 ਅਕਤੂਬਰ ਨੂੰ ਸੋਹਨ ਲਾਲ ਕੋਲ ਇਕ ਮਸ਼ਹੂਰ ਆਨਲਾਈਨ ਸਮਾਨ ਵੇਚਣ ਵਾਲੀ ਕੰਪਨੀ ਕੋਲ ਇਕ ਮੋਬਾਈਲ ਬੁੱਕ ਕਰਵਾਇਆ ਸੀ। ਮੋਬਾਈਲ ਬੁੱਕ ਕਰਨ ਤੋਂ ਚਾਰ ਦਿਨ ਬਾਅਦ, ਡਿਲਿਵਰੀ ਬੁਆਏ ਮੋਬਾਈਲ ਫੋਨ ਲੈ ਕੇ ਉਸ ਦੇ ਘਰ ਪਹੁੰਚ ਗਿਆ। ਉਹ ਸਾਮਾਨ ਦੇ ਕੇ ਚਲਾ ਗਿਆ। ਬਕਸੇ 'ਚ ਸਾਬਣ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ