ਬਠਿੰਡ: ਬਠਿੰਡਾ ਪੁਲਿਸ ਨੇ ਦੋ ਗਰੋਹਾਂ ਦੇ ਮੈਂਬਰਾਂ ਨੂੰ ਵੱਡੀ ਮਾਤਰਾ 'ਚ ਅਸਲੇ ਸਣੇ ਕਾਬੂ ਕੀਤਾ ਹੈ। ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਕਰਕੇ ਪੁਲਿਸ ਵੱਲੋਂ ਚੌਕਸੀ ਵਰਤਦੇ ਹੋਏ ਦਿਨ ਰਾਤ ਸਪੈਸ਼ਲ ਨਾਕਾਬੰਦੀ ਤੇ ਗਸ਼ਤਾਂ ਕੀਤੀਆ ਜਾ ਰਹੀਆਂ ਹਨ। ਇਸ ਦੇ ਚੱਲਦੇ ਹੋਏ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਗਰੋਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜੋਰਡਨ ਗਰੋਹ ਦੇ ਮੁੱਖ ਸਰਗਨਾ ਸਣੇ 3 ਵਿਅਕਤੀਆਂ ਨੂੰ ਅਸਲੇ ਨਾਲ ਕਾਬੂ ਕੀਤਾ ਗਿਆ ਹੈ।
ਦੂਜੇ ਗੈਂਗ ਦੇ ਦੋ ਵਿਅਕਤੀਆਂ ਕੋਲੋਂ ਵੀ ਮੋਟਰਸਾਈਕਲ ਸਣੇ ਇੱਕ ਕਾਰ ਤੇ ਅਸਲਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਖਬਰੀ ਮਿਲੀ ਸੀ ਕਿ ਰਾਜਸਥਾਨ ਤੋਂ ਮਲੋਟ ਹੁੰਦੇ ਹੋਏ ਕੁਝ ਗੁੰਡਾ ਅਨਸਰ ਲੁੱਟਖੋਹ ਤੇ ਨਜਾਇਜ਼ ਅਸਲੇ ਨਾਲ ਬਠਿੰਡਾ ਵੱਲ ਆ ਰਹੇ ਹਨ। ਇਨ੍ਹਾਂ 'ਤੇ ਪਹਿਲਾਂ ਵੀ ਕਈ ਪੁਲਿਸ ਮਾਮਲੇ ਦਰਜ ਹਨ। ਇਨ੍ਹਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਦਾਲਤੀ ਰਿਮਾਂਡ ਹਾਸਲ ਕੀਤਾ ਗਿਆ ਹੈ।
ਸਾਬਕਾ ਡੀਜੀਪੀ ਸੁਮੇਧ ਸੈਣੀ ਐਸਆਈਟੀ ਸਾਹਮਣੇ ਪੇਸ਼
ਹੈਮਿਲਟਨ ਨੇ ਰਚਿਆ ਇਤਿਹਾਸ, ਤੋੜਿਆ ਮਾਈਕਲ ਸ਼ੂਮਾਕਰ ਦਾ ਸਭ ਤੋਂ ਵੱਡਾ ਰਿਕਾਰਡ
ਦੂਜੇ ਗਰੋਹ ਬਾਰੇ ਦੱਸਦਿਆਂ ਪੁਲਿਸ ਨੇ ਦੱਸਿਆ ਕਿ ਸੀਆਈਏ 1 ਬਠਿੰਡਾ ਦੀ ਟੀਮ ਵੱਲੋਂ ਭੁੱਚੋ ਖੁਰਦ ਨੇੜੇ ਰੇਲਵੇ ਫਾਟਕ ਤੋਂ ਇਸ ਗਰੋਹ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 5 ਪਿਸਤੌਲ 32 ਬੋਰ ਸਣੇ 35 ਜ਼ਿੰਦਾ ਕਾਰਤੂਸ, 2 ਦੇਸੀ ਕੱਤਟੇ 315 ਬੋਰ ਸਣੇ 10 ਜ਼ਿੰਦਾ ਕਾਰਤੂਸ, 1 ਦੇਸੀ ਕੱਟੇ 32 ਬੋਰ ਸਮੇਤ 5 ਜ਼ਿੰਦਾ ਕਾਰਤੂਸ, 1 ਪਿਸਤੌਲ 12 ਬੋਰ ਦੇਸੀ ਸਣੇ 5 ਜ਼ਿੰਦਾ ਕਾਰਤੂਸ, 1 ਆਲਟੋ ਕਾਰ ਬਿਨਾਂ ਨੰਬਰੀ, 1 ਕਾਰ ਸ਼ੈਵਰਲੈਟ, 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਵਲੋਂ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਬਠਿੰਡਾ ਪੁਲਿਸ ਨੇ ਦਬੋਚੇ ਦੋ ਗੈਂਗ, ਵੱਡੀ ਮਾਤਰਾ ਅਸਲਾ ਬਰਾਮਦ
ਏਬੀਪੀ ਸਾਂਝਾ
Updated at:
26 Oct 2020 03:31 PM (IST)
ਬਠਿੰਡਾ ਪੁਲਿਸ ਨੇ ਦੋ ਗਰੋਹਾਂ ਦੇ ਮੈਂਬਰਾਂ ਨੂੰ ਵੱਡੀ ਮਾਤਰਾ 'ਚ ਅਸਲੇ ਸਣੇ ਕਾਬੂ ਕੀਤਾ ਹੈ। ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਕਰਕੇ ਪੁਲਿਸ ਵੱਲੋਂ ਚੌਕਸੀ ਵਰਤਦੇ ਹੋਏ ਦਿਨ ਰਾਤ ਸਪੈਸ਼ਲ ਨਾਕਾਬੰਦੀ ਤੇ ਗਸ਼ਤਾਂ ਕੀਤੀਆ ਜਾ ਰਹੀਆਂ ਹਨ।
- - - - - - - - - Advertisement - - - - - - - - -