ਨਵੀਂ ਦਿੱਲੀ: ਅਮਰੀਕੀ ਰਾਹਤ ਪੈਕੇਜਾਂ ਦੀਆਂ ਘੱਟ ਉਮੀਦਾਂ ਕਾਰਨ ਸੋਮਵਾਰ ਨੂੰ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਨੇ ਐਤਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਕੋਵਿਡ-19 ਲਈ ਨਵੇਂ ਆਰਥਿਕ ਪੈਕੇਜ ਬਾਰੇ ਵਿਚਾਰ ਕਰ ਰਿਹਾ ਹੈ। ਫਿਲਹਾਲ ਇਸ ਦਾ ਕੋਈ ਜਵਾਬ ਨਹੀਂ। ਹਾਲਾਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਕਾਰਾਤਮਕ ਜਵਾਬ ਆਵੇਗਾ

7801 ਹੀਰਿਆਂ ਨਾਲ ਜੜ੍ਹੀ ਅਨੌਖੀ ਅੰਗੂਠੀ, ਗਿੰਨੀਜ਼ ਬੁੱਕ 'ਚ ਨਾਂ ਦਰਜ

ਸੋਮਵਾਰ ਨੂੰ ਐਮਸੀਐਕਸ ਸੋਨੇ ਵਿੱਚ 0.29% ਯਾਨੀ 147 ਰੁਪਏ ਦੀ ਗਿਰਾਵਟ ਦਰਜ ਕੀਤੀ ਤੇ ਇਹ 50,692 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ, ਜਦੋਂਕਿ ਸਿਲਵਰ ਫਿਊਚਰ 1.05% ਯਾਨੀ 656 ਰੁਪਏ ਦੀ ਗਿਰਾਵਟ ਨਾਲ 61,783 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ।

Petrol Diesel Price: ਕੋਰੋਨਾ ਕਰਕੇ ਘੱਟੀ ਕੱਚੇ ਤੇਲ ਦੀ ਮੰਗ, ਭਾਰਤ ‘ਚ 24ਵੇਂ ਦਿਨ ਵੀ ਤੇਲ ਦੀਆਂ ਕੀਮਤਾਂ ‘ਚ ਨਹੀਂ ਬਦਲਾਅ

ਇਸ ਦੌਰਾਨ ਸੋਮਵਾਰ ਨੂੰ ਗੋਲਡ ਸਪੋਟ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਪ੍ਰਤੀ ਗ੍ਰਾਮ 51,044 ਰੁਪਏ ਪ੍ਰਤੀ ਵਿਕਿਆ। ਉਧਰ, ਗੋਲਡ ਫਿਊਚਰ ਦੀ ਕੀਮਤ 50616 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਸ਼ੁੱਕਰਵਾਰ ਨੂੰ ਦਿੱਲੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 75 ਰੁਪਏ ਦੀ ਗਿਰਾਵਟ ਨਾਲ 51,069 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂਕਿ ਚਾਂਦੀ ਦੀ ਕੀਮਤ 121 ਰੁਪਏ ਦੇ ਵਾਧੇ ਨਾਲ 62,933 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਦਾ ਭਾਰਤ ਦੌਰਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904