ਨਵੀਂ ਦਿੱਲੀ: ਹੈਦਰਾਬਾਦ ਦੇ ਜੌਹਰੀ ਨੇ 7 ਹਜ਼ਾਰ ਤੋਂ ਜ਼ਿਆਦਾ ਹੀਰਿਆਂ ਨੂੰ ਜੜ ਕੇ ਰਿੰਗ ਬਣਾਈ ਹੈ ਜਿਸ ਨਾਲ ਉਸ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਅੰਗੂਠੀ ਦਾ ਨਾਂ ਗਿੰਨੀਜ਼ ਬੁੱਕ ਵਿੱਚ ਦਰਜ ਕੀਤਾ ਗਿਆ ਹੈ।

ਕਿਉਂ ਖ਼ਾਸ ਇਹ ਰਿੰਗ:

ਹੀਰਿਆਂ ਨਾਲ ਭਰੀ ਹਰ ਅੰਗੂਠੀ ਖਾਸ ਹੁੰਦੀ ਹੈ, ਪਰ ਇਸ ਅੰਗੂਠੀ ਦੀ ਖਾਸੀਅਤ ਕਈ ਹਜ਼ਾਰ ਹੀਰੇ ਹਨ। ਕੁੱਲ 7,801 ਹੀਰੇ ਰਿੰਗ ਵਿੱਚ ਲਾਏ ਹਨ, ਜੋ ਵਿਸ਼ਵ ਰਿਕਾਰਡ ਹੈ। ਰਿੰਗ ਫੁੱਲ ਦੀ ਸ਼ਕਲ ਵਿੱਚ ਹੈ। ਇਸ ਦਾ ਨਾਂ 'ਦ ਡਿਵੀਇਨ-7801 ਬ੍ਰਹਮ ਵਜ੍ਰ ਕਮਲਮ' ਰੱਖਿਆ ਗਿਆ ਹੈ।

ਹੁਣ ਜਾਣੋ ਕਿਸ ਨੇ ਬਣਾਈ ਇਹ ਅੰਗੂਠੀ:

ਹੈਦਰਾਬਾਦ ਸਥਿਤ ਹੀਰਾ ਵਪਾਰੀ ਕੋਟੀ ਸ੍ਰੀਕਾਂਤ ਨੇ ਇਸ ਨੂੰ ਬਣਾਇਆ ਹੈ। ਕੋਟੀ ਨੇ ਇਸ ਅੰਗੂਠੀ ਨੂੰ ਹਿਮਾਲਿਆ ਵਿੱਚ ਪਏ ਦੁਰਲੱਭ ਫੁੱਲ ਬ੍ਰਹਮਾਕਮਲ ਤੋਂ ਪ੍ਰੇਰਿਤ ਹੋ ਕੇ ਬਣਾਇਆ ਹੈ।

ਗਿੰਨੀਜ਼ ਬੁੱਕ ਨੇ ਸ਼ੇਅਰ ਕੀਤੀ ਵੀਡੀਓ:

ਇਸ ਅੰਗੂਠੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਗਿੰਨੀਜ਼ ਬੁੱਕ ਨੇ ਇਸ ਦੀ ਮੇਕਿੰਗ ਦੀ ਵੀਡੀਓ ਵੀ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਲੋਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।



ਕੋਟੀ ਸ੍ਰੀਕਾਂਤ ਨੇ ਕਿਹਾ ਕਿ ਜਦੋਂ ਅਗਸਤ 2019 ਵਿੱਚ ਅੰਗੂਠੀ ਦਾ ਡਿਜ਼ਾਇਨ ਪੂਰਾ ਹੋਈਆ ਸੀ, ਤਾਂ ਉਸ ਨੇ ਇਸ ਨੂੰ ਗਿੰਨੀਜ਼ ਬੁੱਕ ਲਈ ਭੇਜਿਆ ਸੀ। ਹੁਣ ਜਦੋਂ ਅੰਗੂਠੀ ਦਾ ਨਾਂ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ, ਉਹ ਕਾਫ਼ੀ ਖੁਸ਼ ਹਨ।

ਸੈਕਸ ਚੇਂਜ ਕਰਵਾ ਜੁੜਵਾਂ ਕੁੜੀਆਂ ਬਣੀਆਂ ਸੱਤ ਭੈਣਾਂ ਦੇ ਭਰਾ, ਹੁਣ ਦੱਸਿਆ ਆਪਣਾ ਤਜਰਬਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904