ਇਸਲਾਮਾਬਾਦ: ਹਾਲ ਹੀ ਵਿੱਚ ਪਾਕਿਸਤਾਨ ਦੇ ਗੁਜਰਾਤ ਤੋਂ ਦੋ ਭੈਣਾਂ ਦੀ ਇਸਲਾਮਾਬਾਦ ਦੇ ਹਸਪਤਾਲ ਵਿੱਚ ਸੈਕਸ ਚੇਂਜ ਸਰਜਰੀ ਹੋਈ। ਇਹ ਦੋਵੇਂ ਭੈਣਾਂ ਸਰਜਰੀ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਠੀਕ ਹੋ ਗਈਆਂ ਹਨ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਮਿਰਜ਼ਾਪੁਰ ਸੀਜ਼ਨ 2 ਦਾ ਰੀਵਿਊ, ਕਹਾਣੀ ਨੂੰ ਅੱਗੇ ਲੈਕੇ ਜਾ ਰਿਹਾ ਸੀਜ਼ਨ 2

ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਜ਼) ਦੇ ਪ੍ਰੋਫੈਸਰ ਡਾ. ਅਮਜਦ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਦੀਆਂ ਸੱਤ ਹੋਰ ਭੈਣਾਂ ਹਨ। ਡਾ. ਚੌਧਰੀ ਮੁਤਾਬਕ, "ਦੋਹਾਂ ਭੈਣਾਂ ਦੀ ਡਾਕਟਰੀ ਜਾਂਚ ਵਿੱਚ ਪਾਇਆ ਗਿਆ ਕਿ ਉਹ ਅਤਿ-ਜਣਨ ਜਣਨ ਹਾਲਾਤ ਤੋਂ ਪੀੜਤ ਸੀ ਤੇ ਉਨ੍ਹਾਂ ਨੂੰ ਆਪਣਾ ਲਿੰਗ ਬਦਲਾਅ ਕਰਨ ਤੇ ਮਰਦ ਬਣਾਉਣ ਲਈ ਸੈਕਸ-ਰੀਸਾਇਨਮੈਂਟ ਸਰਜਰੀ ਕਰਾਉਣੀ ਸੀ।"

ਉਸ ਨੇ ਦੱਸਿਆ ਕਿ ਪਰਿਵਾਰ ਦੀ ਸਲਾਹ ਤੋਂ ਬਾਅਦ ਦੋਹਾਂ ਭੈਣਾਂ ਚੋਂ ਇੱਕ ਦੀ 9 ਸਤੰਬਰ ਨੂੰ ਸਰਜਰੀ ਹੋਈ। ਇੱਕ ਮਹੀਨੇ ਬਾਅਦ 9 ਅਕਤੂਬਰ ਨੂੰ ਦੂਜੀ ਭੈਣ ਦੀ ਵੀ ਸਰਜਰੀ ਹੋਈ। ਡਾ. ਚੌਧਰੀ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਦੋਵੇਂ ਸਿਹਤਮੰਦ ਹਾਲਤ ਵਿੱਚ ਸੀ ਤੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਦੋਵੇਂ ਲੜਕੀਆਂ ਦਾ ਪਰਿਵਾਰ ਵੀ ਬਹੁਤ ਖੁਸ਼ ਹੈ।

ਸੋਮਵਾਰ ਨੂੰ ਭਾਰਤ ਦੌਰਾ ਕਰਨਗੇ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀ, ਜਾਣੋ ਕੀ ਹੈ 2+2 ਗੱਲਬਾਤ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904