ਦੇਸ਼ ਦੇ 30 ਫੀਸਦ ਕੋਰੋਨਾ ਮਾਮਲਿਆਂ ਲਈ ਮਰਕਜ਼ ਜ਼ਿੰਮੇਵਾਰ! ਮੋਦੀ ਸਰਕਾਰ ਨੇ ਲਾਏ ਆਰੋਪ
ਏਬੀਪੀ ਸਾਂਝਾ
Updated at:
05 Apr 2020 09:23 AM (IST)
ਪੂਰੇ ਦੇਸ਼ ਵਿੱਚ ਕੋਰੋਨਾ ਦੇ ਕੇਸ ਹਰ ਦਿਨ ਵੱਧ ਰਹੇ ਹਨ। ਕੇਂਦਰ ਸਮੇਤ ਸੂਬੇ ਦੀਆਂ ਸਾਰੀਆਂ ਸਰਕਾਰਾਂ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਤੋਂ ਪ੍ਰੇਸ਼ਾਨ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਖਿਲਾਫ ਲੜਾਈ ਵਿਚ ਸਭ ਤੋਂ ਵੱਡਾ ਖ਼ਤਰਾ ਤਾਬਲੀਗੀ ਜਮਾਤ ਦੇ ਲੋਕਾਂ ਤੋਂ ਆਇਆ ਹੈ।
NEXT
PREV
ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਕੋਰੋਨਾ ਦੇ ਕੇਸ ਹਰ ਦਿਨ ਵੱਧ ਰਹੇ ਹਨ। ਕੇਂਦਰ ਸਮੇਤ ਸੂਬੇ ਦੀਆਂ ਸਾਰੀਆਂ ਸਰਕਾਰਾਂ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਤੋਂ ਪ੍ਰੇਸ਼ਾਨ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਖਿਲਾਫ ਲੜਾਈ ਵਿਚ ਸਭ ਤੋਂ ਵੱਡਾ ਖ਼ਤਰਾ ਤਾਬਲੀਗੀ ਜਮਾਤ ਦੇ ਲੋਕਾਂ ਤੋਂ ਆਇਆ ਹੈ।
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਅੱਜ ਦੇਸ਼ ਵਿੱਚ ਤਿੰਨ ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ ਹਨ। ਤਬਲੀਗੀ ਜਮਾਤ ਦੇ ਕਾਰਨ ਦੇਸ਼ ਵਿਚ 22 ਹਜ਼ਾਰ ਲੋਕਾਂ ਨੂੰ ਅਲੱਗ ਕੀਤਾ ਗਿਆ ਹੈ. ਸਰਕਾਰ ਨੇ ਕਿਹਾ ਕਿ 30 ਪ੍ਰਤੀਸ਼ਤ ਕੋਰੋਨਾ ਮਾਮਲੇ ਲਈ ਤਬਲੀਗੀ ਜਮਾਤ ਜ਼ਿੰਮੇਵਾਰ ਹੈ।
ਤਬਲੀਗੀ ਜਮਾਤ ਨੇ ਜਤਾਇਆ ਸੀ ਅਫਸੋਸ
ਤਬਲੀਗੀ ਜਮਾਤ ਨੇ ਸ਼ਨੀਵਾਰ ਨੂੰ ਕੋਰੋਨਾਵਾਇਰਸ ਵਿਚਾਲੇ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਅਫਸੋਸ ਜ਼ਾਹਰ ਕੀਤਾ। ਤਬਲੀਗੀ ਜਮਾਤ ਨੇ ਕਿਹਾ ਕਿ ਉਹ ਪੁਲਿਸ ਨਾਲ ਕਿਸੇ ਵੀ ਤਰਾਂ ਸਹਿਯੋਗ ਕਰਨ ਲਈ ਤਿਆਰ ਹੈ। ਦਿੱਲੀ ਦੀ ਤਬਲੀਗੀ ਜਮਾਤ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਨਿਜ਼ਾਮੂਦੀਨ ਵਿਚ ਫੈਲ ਰਹੇ ਕੋਰੋਨਾ ਵਿਸ਼ਾਣੂ ਲਈ ਅਫ਼ਸਿਆ ਜ਼ਾਹਰ ਕਰਦੇ ਹਨ।
ਪੁਲਿਸ ਵਲੋਂ ਮੌਲਾਨਾ ਸਾਦ ਕਾਂਧਲਵੀ ਸਮੇਤ ਸੱਤ ਲੋਕਾਂ ਨੂੰ ਨੋਟਿਸ
ਦਿੱਲੀ ਪੁਲਿਸ ਨੇ ਤਬਲੀਗੀ ਜਮਾਤ ਦੇ ਨੇਤਾ ਮੌਲਾਨਾ ਸਾਦ ਕਾਂਧਲਵੀ ਸਣੇ ਸੱਤ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਅਤੇ ਤਾਲਾਬੰਦੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਧਾਰਮਿਕ ਪ੍ਰੋਗਰਾਮ ਕਰਨ ਦੇ ਦੋਸ਼ ਵਿੱਚ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ :
ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਰੀਜ਼, ਤਿੰਨ ਹਜ਼ਾਰ ਤੋਂ ਜ਼ਿਆਦਾ ਹੋਏ ਸੰਕਰਮਿਤ, ਹੁਣ ਤੱਕ 75 ਮੌਤ
ਕੈਪਟਨ ਦੀ ਚੇਤਾਵਨੀ, ਕੋਰੋਨਾ ਦੇ ਕਹਿਰ 'ਚ ਇਨ੍ਹਾਂ ਹਸਪਤਾਲਾਂ ਦੇ ਹੋਣਗੇ ਲਾਇਸੈਂਸ ਰੱਦ

- - - - - - - - - Advertisement - - - - - - - - -