ਨਵੀਂ ਦਿੱਲੀ: ਮੈਡੀਕਲ ਜਰਨਲ ਲੈਂਸੈਟ ਵਿੱਚ ਪ੍ਰਕਾਸ਼ਤ ਇੱਕ ਐਡੀਟੋਰੀਅਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖ਼ਤ ਅਲੋਚਨਾ ਕੀਤੀ ਗਈ ਹੈ। ਐਡੀਟੋਰੀਅਲ 'ਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਦੀ ਤਰਜੀਹ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨਾ ਨਹੀਂ ਬਲਕਿ ਟਵਿੱਟਰ 'ਤੇ ਆਪਣੀਆਂ ਆਲੋਚਨਾਵਾਂ ਨੂੰ ਹਟਾਉਣ ਦੀ ਹੈ। ਇਸ ਸੰਪਾਦਕੀ ਲਈ ਕਾਂਗਰਸ ਨੇ ਸਰਕਾਰ ‘ਤੇ ਹਮਲਾ ਬੋਲਿਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਕਟ ਦੌਰਾਨ ਅਲੋਚਨਾ ਅਤੇ ਖੁਲ੍ਹੇ ਵਿਚਾਰ-ਵਟਾਂਦਰੇ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਜੋ ਮੁਆਫ ਕਰ ਯੋਗ ਨਹੀਂ ਹੈ। ਸੰਪਾਦਕੀ ਵਿੱਚ ਹੈਲਥ ਮੈਟ੍ਰਿਕਸ ਐਂਡ ਇਵੇਲਿਊਏਸ਼ਨ ਲਈ ਇੰਸਟੀਚਿਊਟ ਦੇ ਅਨੁਮਾਨਾਂ ਦਾ ਜ਼ਿਕਰ ਹੈ। ਜਿਸ 'ਚ ਇਹ ਕਿਹਾ ਗਿਆ ਹੈ ਕਿ ਭਾਰਤ 'ਚ 1 ਅਗਸਤ ਤਕ ਕੋਰੋਨਾ ਨਾਲ 10 ਲੱਖ ਲੋਕ ਮਾਰੇ ਜਾਣਗੇ।
ਸੰਪਾਦਕੀ 'ਚ ਕਿਹਾ ਗਿਆ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਮੋਦੀ ਸਰਕਾਰ ਇਸ ਆਤਮਘਾਤੀ ਕੌਮੀ ਤਬਾਹੀ ਲਈ ਜ਼ਿੰਮੇਵਾਰ ਹੋਵੇਗੀ ਕਿਉਂਕਿ ਧਾਰਮਿਕ ਸਮਾਗਮਾਂ ਬਾਰੇ ਸੁਚੇਤ ਹੋਣ ਦੀਆਂ ਚੇਤਾਵਨੀਆਂ ਦੇ ਬਾਵਜੂਦ ਆਯੋਜਨ ਕੀਤੇ ਗਏ। ਜਿਸ ਵਿਚ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਰਾਜਨੀਤਿਕ ਰੈਲੀਆਂ ਵੀ ਹੋਈਆਂ।
ਭਾਰਤ ਵਿੱਚ ਟੀਕਾਕਰਨ ਮੁਹਿੰਮ ਦੀ ਇਸ ਵਿੱਚ ਅਲੋਚਨਾ ਵੀ ਕੀਤੀ ਗਈ ਹੈ। ਇਹ ਸੁਝਾਅ ਵੀ ਦਿੱਤੇ ਗਏ ਹਨ ਕਿ ਟੀਕਾਕਰਨ ਨੂੰ ਤਰਕਸ਼ੀਲ ਅਤੇ ਤੇਜ਼ ਰਫਤਾਰ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਟੀਕੇ ਦੀ ਸਪਲਾਈ 'ਤੇ ਜ਼ੋਰ ਦਿੰਦਿਆਂ ਅਤੇ ਸਰਕਾਰ ਨੂੰ ਸਥਾਨਕ ਸਿਹਤ ਪ੍ਰਣਾਲੀ ਨਾਲ ਕੰਮ ਕਰਨਾ ਚਾਹੀਦਾ ਹੈ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੂੰ ਅੰਕੜਿਆਂ ਨੂੰ ਸਾਫ਼-ਸਾਫ਼ ਪ੍ਰਕਾਸ਼ਤ ਕਰਨਾ ਚਾਹੀਦਾ ਹੈ।
ਕਾਂਗਰਸ ਨੇ ਇਸ ਸੰਪਾਦਕੀ ਲਈ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਪਾਰਟੀ ਦੇ ਜਨਰਲ ਸੱਕਤਰ ਅਜੈ ਮਾਕਨ ਨੇ ਕਿਹਾ ਕਿ ਵੱਕਾਰੀ ਸਿਹਤ ਮੈਗਜ਼ੀਨ ਲੈਂਸੈਟ ਨੇ ਕਿਹਾ ਹੈ ਕਿ ਭਾਰਤ ਕੁਦਰਤੀ ਆਫ਼ਤ ਵੱਲ ਨਹੀਂ ਵਧ ਰਿਹਾ ਬਲਕਿ ਮੋਦੀ ਸਰਕਾਰ ਵੱਲੋਂ ਬਣਾਈ ਗਈ ਰਾਸ਼ਟਰੀ ਆਫ਼ਤ ਵੱਲ ਵਧ ਰਿਹਾ ਹੈ। ਅਗਸਤ ਤਕ 10 ਲੱਖ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਯਾਨੀ ਅਗਲੇ 80 ਦਿਨਾਂ 'ਚ ਸੱਤ ਲੱਖ ਤੋਂ ਜ਼ਿਆਦਾ ਲੋਕ ਮਾਰੇ ਜਾ ਰਹੇ ਹਨ। ਮਾਕਨ ਨੇ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਕ ਪੱਤਰ ਲਿਖ ਕੇ ਸਿਹਤ ਮੰਤਰੀ ਹਰਸ਼ਵਰਧਨ ਨੂੰ ਹਟਾਉਣ ਦੀ ਮੰਗ ਕੀਤੀ ਹੈ।