ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਵੀਰਵਾਰ ਸੁਪਰੀਮ ਕੋਰਟ ਨੂੰ ਦੱਸਿਆ ਕਿ ਪਰਾਲੀ ਸਾੜਨ ਤੇ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਆਰਡੀਨੈਂਸ ਲੈ ਕੇ ਆਈ ਹੈ। ਇਸ ਨੂੰ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ। ਚੀਫ਼ ਜਸਟਿਸ ਐਸਏ ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ 'ਚ ਕੋਈ ਦਿਸ਼ਾ-ਨਿਰਦੇਸ਼ ਪਾਸ ਕਰਨ ਤੋਂ ਪਹਿਲਾਂ ਇਸ ਆਰਡੀਨੈਂਸ ਨੂੰ ਦੇਖਣਾ ਹੋਵੇਗਾ ਜਿਸ 'ਚ ਦਿੱਲੀ ਦੇ ਗੁਆਂਢੀ ਸੂਬਿਆਂ 'ਚ ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਸਬੰਧੀ ਮੁੱਦੇ ਖੜ੍ਹਾ ਕੀਤਾ ਸੀ।


ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪੱਥ ਮਿਲੀਆਂ ਲਾਸ਼ਾਂ

ਜਸਟਿਸ ਏਐਸ ਬੋਪੰਨਾ ਅਤੇ ਵੀ ਰਾਮਸੂਬਰਾਮਨੀਅਮ ਦੀ ਸ਼ਮੂਲੀਅਤ ਵਾਲੇ ਬੇਂਚ ਨੇ ਕਿਹਾ “ਅਸੀਂ ਕੋਈ ਆਰਡਰ ਪਾਸ ਕਰਨ ਤੋਂ ਪਹਿਲਾਂ ਆਰਡੀਨੈਂਸ ਨੂੰ ਵੇਖਣਾ ਚਾਹੁੰਦੇ ਹਾਂ। ਇੱਥੋਂ ਤਕ ਕਿ ਪਟੀਸ਼ਨਕਰਤਾ ਵੀ ਵੇਖਣਾ ਚਾਹੁੰਦੇ ਹਨ। ਅਗਲੇ ਸ਼ੁੱਕਰਵਾਰ ਇਸ ਨੂੰ ਸੁਣਨਾ ਚਾਹਾਂਗੇ।" ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਆਰਡੀਨੈਂਸ ਤੋਂ ਜਾਣੂ ਕਰਾਇਆ।

ਮਾਲ ਗੱਡੀਆਂ ਚਲਾਉਣ ਤੋਂ ਰੇਲਵੇ ਦਾ ਯੂ-ਟਰਨ, ਅੱਜ ਨਵੇਂ ਹੁਕਮ ਜਾਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ