ਚੰਡੀਗੜ੍ਹ: ਕੋਰੋਨਾ ਦੀ ਇੰਨੀ ਦਹਿਸ਼ਤ ਹੈ ਕਿ ਡਰਦੇ ਲੋਕ ਸੜਕ 'ਤੇ ਪਏ 500-500 ਦੇ ਨੋਟਾਂ ਨੂੰ ਚੁੱਕਣ ਤੋਂ ਵੀ ਕਤਰਾ ਰਹੇ ਹਨ। ਇਹ ਨਜ਼ਾਰਾ ਮੁਹਾਲੀ ਵਿੱਚ ਵੇਖਣ ਨੂੰ ਮਿਲਿਆ। ਇੱਥੇ ਸੜਕ 'ਤੇ ਨੋਟ ਖਿੱਲਰੇ ਹੋਏ ਸੀ ਪਰ ਕਿਸੇ ਨੇ ਹੱਥ ਨਹੀਂ ਲਾਇਆ ਸਗੋਂ ਨੋਟ ਵੇਖ ਘਬਰਾ ਗਏ।

ਬਾਅਦ ਵਿੱਚ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਇਹ ਨੋਟ ਆਪਣੇ ਕਬਜ਼ੇ ਵਿੱਚ ਲੈ ਲਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕੋਈ ਸ਼ਰਾਰਤ ਕਰ ਰਿਹਾ ਹੈ ਕਿਉਂਕਿ ਹਫਤੇ ਅੰਦਰ ਹੀ ਦੂਜੀ ਵਾਰ ਨੋਟ ਖਿੰਡੇ ਮਿਲੇ।

ਸ਼ੁੱਕਰਵਾਰ ਨੂੰ ਸੜਕ ਉੱਪਰ 100, 200 ਤੇ 50 ਰੁਪਏ ਦੇ ਨੋਟ ਸੜਕ ‘ਤੇ ਪਏ ਮਿਲੇ। ਇਸ ਨੂੰ ਵੇਖਦਿਆਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਨੋਟ ਲੈ ਕੇ ਲਿਫ਼ਾਫੇ ਵਿੱਚ ਰੱਖ ਲਏ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁਹਾਲੀ ਵਿੱਚ 500, 100 ਤੇ 40 ਰੁਪਏ ਦੇ ਨੋਟ ਬਰਾਮਦ ਹੋਏ ਸੀ।