ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਨਮਾਨ 'ਚ ਮੰਗਲਵਾਰ ਨੂੰ ਡਿਨਰ ਦਾ ਅਯੋਜਨ ਕੀਤਾ ਗਿਆ ਸੀ। ਟਰੰਪ ਦੀ ਦੋ ਦਿਨਾਂ ਯਾਤਰਾ ਦੇ ਆਖਿਰੀ ਸਮਾਗਮ ਲਈ ਰਾਸ਼ਟਰਪਤੀ ਭਵਨ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ। ਇਸ ਦੌਰਾਨ ਰਾਸ਼ਟਰਪਤੀ ਭਵਨ 'ਚ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰਨ ਪਹੁੰਚੀਆਂ। ਨਾਲ ਹੀ ਇੱਕ ਬਾਂਦਰ ਵੀ ਰਾਸ਼ਟਰਪਤੀ ਭਵਨ 'ਚ ਨਜ਼ਰ ਆਇਆ। ਇਹ ਬਾਂਦਰ ਗਮਲਿਆਂ ਦੇ ਫੁੱਲ ਤੇ ਪਤਿਆਂ ਨੂੰ ਖਾ ਰਿਹਾ ਸੀ।


ਏਆਰ ਰਹਿਮਾਨ ਨੇ ਇਸਦੀ ਇੱਕ ਵੀਡੀਓ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਏਆਰ ਰਹਿਮਾਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,"ਇਸੇ ਦਰਮਿਆਨ ਛੋਟਾ ਜਿਹਾ ਦੋਸਤ ਵੀ ਡਿਨਰ ਕਰ ਰਿਹਾ ਹੈ।" ਰਹਿਮਾਨ ਨੇ ਇਸ ਵੀਡੀਓ ਦੇ ਨਾਲ-ਨਾਲ ਰਾਸ਼ਟਰਪਤੀ ਭਵਨ 'ਚ ਆਯੋਜਿਤ ਸਮਾਗਮ ਦੀਆਂ ਕੁੱਝ ਤਸਵੀਰਾਂ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।