ਨਵੀਂ ਦਿੱਲੀ: ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਸ਼ਵ ਭਰ ਵਿੱਚ 1.5 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ 1,54,126 ਲੋਕਾਂ ਦੀ ਮਾਰੂ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੀ 22 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਦੁਨੀਆ ਭਰ ‘ਚ ਸੰਕਰਮਿਤ ਲੋਕਾਂ ਦੀ ਗਿਣਤੀ 2,248,330 ਤੱਕ ਪਹੁੰਚ ਗਈ ਹੈ। ਪਿਛਲੇ ਕਈ ਦਿਨਾਂ ਦੀ ਤਰ੍ਹਾਂ ਸਭ ਤੋਂ ਜ਼ਿਆਦਾ ਸੰਕਰਮਣ ਅਤੇ ਮੌਤਾਂ ਅਮਰੀਕਾ ‘ਚ ਹੋਈਆਂ ਹਨ। ਇਨ੍ਹਾਂ ਦੇਸ਼ਾਂ ‘ਚ ਕੱਲ੍ਹ ਆਏ ਸਭ ਤੋਂ ਵੱਧ ਸੰਕਰਮਣ ਦੇ ਮਾਮਲੇ:
ਦੇਸ਼ ਕੁੱਲ ਸੰਕਰਮਿਤ ਨਵੇਂ ਮਾਮਲੇ
ਅਮਰੀਕਾ 709,201 +31,631
ਸਪੇਨ 190,839 +5,891
ਇਟਲੀ 172,434 +3,493
ਫਰਾਂਸ 147,969 +1,909
ਜਰਮਨੀ 141,397 +3,699
ਇਨ੍ਹਾਂ ਦੇਸ਼ਾਂ ਵਿੱਚ ਕੱਲ੍ਹ ਹੋਈਆਂ ਸਭ ਤੋਂ ਵੱਧ ਮੌਤਾਂ:
ਦੇਸ਼ ਕੁੱਲ ਮੌਤਾਂ ਕੱਲ੍ਹ ਹੋਈਆਂ ਮੌਤਾਂ
ਅਮਰੀਕਾ 37,135 +2,516
ਚੀਨ 4,632 +1,290
ਬ੍ਰਿਟੇਨ 14,576 +847
ਫਰਾਂਸ 18,681 +761
ਸਪੇਨ 20,002  +687
  ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ ਇਕ ਵਾਰ ਫਿਰ ਵੱਧ ਗਈ ਹੈ। ਰਿਪੋਰਟਾਂ ਅਨੁਸਾਰ ਕੱਲ੍ਹ ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ 50 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਵਾਧੇ ਅਨੁਸਾਰ ਕੱਲ੍ਹ ਚੀਨ ‘ਚ 1290 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਕਾਰਨ ਚੀਨ ‘ਚ ਹੁਣ ਕੁੱਲ ਮੌਤਾਂ ਦੀ ਗਿਣਤੀ 4632 ਤੱਕ ਪਹੁੰਚ ਗਈ ਹੈ। ਨਾਲ ਹੀ ਸੰਕਰਮਿਤ ਲੋਕਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਕੱਲ ਚੀਨ ‘ਚ 325 ਨਵੇਂ ਕੇਸਾਂ ਤੋਂ ਬਾਅਦ ਹੁਣ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਹੁਣ 82,692 ਹੋ ਗਈ ਹੈ।
ਇਹ ਵੀ ਪੜ੍ਹੋ :