ਨਵੀਂ ਦਿੱਲੀ: ਲੌਕਡਾਊਨ ਦੌਰਾਨ ਕਿਸਾਨਾਂ ਅਤੇ ਖੇਤੀਬਾੜੀ ਸੈਕਟਰ ਨੂੰ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ, ਪਰ ਫਸਲਾਂ ਨੂੰ ਇੱਕ ਥਾਂ ਤੋਂ ਮੰਡੀ ਵਿੱਚ ਲਿਜਾਣ ‘ਚ ਕਿਸਾਨਾਂ ਨੂੰ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੌਕਡਾਊਨ ਦੇ ਦੌਰਾਨ, ਮੋਦੀ ਸਰਕਾਰ ਨੇ ਕਿਸਾਨੀ ਰਥ ਨਾਂ ਦੀ ਇੱਕ ਐਪ ਲਾਂਚ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਨੂੰ ਮੰਡੀ ‘ਚ ਲਿਜਾਣ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।


ਕੀ ਹੈ 'ਕਿਸਾਨ ਰਥ' ਐਪ ਦਾ ਉਦੇਸ਼:

ਇਸ ਐਪ ਦਾ ਮਕਸਦ ਉਨ੍ਹਾਂ ਕਿਸਾਨਾਂ ਦੀ ਮਦਦ ਕਰਨਾ ਹੈ ਜੋ ਆਪਣਾ ਸਮਾਨ ਲੈਣ ਲਈ ਲੈ ਕੇ ਆਉਂਦੇ ਹਨ, ਜਾਂ ਤਾਂ ਉਨ੍ਹਾਂ ਦੀ ਆਪਣੀ ਆਵਾਜਾਈ ਸਹੂਲਤਾਂ ਨਹੀਂ ਹੈ ਜਾਂ ਆਪਣੀਆਂ ਸਹੂਲਤਾਂ ਹੋਣ ਦੇ ਬਾਵਜੂਦ ਲੌਕਡਾਊਨ ਹੋਣ ਕਾਰਨ ਇਨ੍ਹਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। ਇਸ ਐਪ ਦੀ ਸ਼ੁਰੂਆਤ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੀਤੀ।



ਓਲਾ ਤੇ ਉਬੇਰ ਦੀ ਤਰ੍ਹਾਂ ਕੰਮ ਕਰਦਾ ਹੈ ਐਪ:

ਕਿਸਾਨ ਰਥ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਟੈਕਸੀ ਸੇਵਾਵਾਂ ਓਲਾ ਅਤੇ ਉਬੇਰ ਕੰਮ ਕਰਦੀਆਂ ਹਨ। ਖੇਤੀਬਾੜੀ ਮੰਤਰਾਲੇ ਮੁਤਾਬਕ ਇਸ ਸਮੇਂ ਇਸ ਐਪ ‘ਤੇ 5 ਲੱਖ ਤੋਂ ਜ਼ਿਆਦਾ ਵਾਹਨਾਂ ਦਾ ਡਾਟਾਬੇਸ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਵੀ ਇਸ ਦੇ ਡਾਟਾਬੇਸ ‘ਚ ਸ਼ਾਮਲ ਕੀਤਾ ਜਾ ਰਿਹਾ ਹੈ ਜੋ ਫਸਲ ਬੀਮਾ ਯੋਜਨਾ ਅਧੀਨ ਹਨ। ਇਸ ਤੋਂ ਇਲਾਵਾ ਦੇਸ਼ ਭਰ ਦੀਆਂ ਮੰਡੀਆਂ ਨੂੰ ਵੀ ਉਸ ਐਪ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਇਸ ਨਾਲ ਉਨ੍ਹਾਂ ਦੀ ਮੈਪਿੰਗ ਕੀਤੀ ਜਾ ਸਕੇ।