ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਤੋਂ ਬਚਣ ਲਈ ਸੈਨੀਟਾਈਜ਼ਰ ਨਾਲ ਹੱਥ ਸਾਫ ਕਰ ਇਸ ਤੋਂ ਪਰਹੇਜ਼ ਕੀਤਾ ਜਾ ਸਕਦਾ ਹੈ, ਪਰ ਪਰਸ, ਮੋਬਾਈਲ ਅਤੇ ਨੋਟਾਂ ਵਰਗੀਆਂ ਨਿੱਜੀ ਚੀਜ਼ਾਂ ‘ਤੇ ਹਮੇਸ਼ਾਂ ਕੋਵਿਡ-19 (covid-19) ਦਾ ਖ਼ਤਰਾ ਰਹਿੰਦਾ ਹੈ। ਅਜਿਹੀ ਸਥਿਤੀ ‘ਚ ਡੀਆਰਡੀਓ (DRDO) ਨੇ ਇੱਕ ਖਾਸ ਅਲਟਰਾ-ਵਾਇਲਟ ਬਾਕਸ ਤਿਆਰ ਕੀਤਾ ਹੈ। ਇਸ ਬਾਕਸ ਵਿੱਚ ਇੱਕ ਮਿੰਟ ਲਈ ਸਮਾਨ ਰੱਖਦੇ ਹੀ ਡਿਸਇੰਫੇਕਟੈਂਟ ਹੋ ਜਾਂਦਾ ਹੈ।
ਡੀਆਰਡੀਓ ਮੁਤਾਬਕ, ਇਹ ਖਾਸ ਡਿਸਇੰਫੇਕਟੈਂਟ ਬਾਕਸ ਅਲਟਰਾ ਵਾਇਲਟ-ਸੀ ਯਾਨੀ ਯੂਵੀਸੀ ਰੇਡੀਏਸ਼ਨ ਤਕਨਾਲੋਜੀ ਨਾਲ ਕੰਮ ਕਰਦਾ ਹੈ, ਜਿਸ ਨੂੰ ਦਿੱਲੀ ਸਥਿਤ ਡਿਫੈਂਤ ਇੰਸਟੀਚਿਊਟ ਆਫ ਫਿਜ਼ੀਓਲੋਜੀ ਐਂਡ ਅਲਾਈਟ ਸਾਇੰਸਜ਼ ਨੇ ਇੰਸਟੀਚਿਊਟ ਆਫ਼ ਨਿਯੂਕਲਿਅਰ ਮੈਡੀਸਨ ਐਂਡ ਅਲਾਇਡ ਸਾਇੰਸਜ਼ ਦੇ ਨਾਲ ਮਿਲਕੇ ਤਿਆਰ ਕੀਤਾ ਹੈ। ਇਹ ਯੂਵੀਸੀ ਕੋਵਿਡ-19 ਦੇ ਜੈਨੇਟਿਕ-ਪਦਾਰਥ ਨੂੰ ਖ਼ਤਮ ਕਰਨ ‘ਚ ਬਹੁਤ ਮਦਦਗਾਰ ਹੁੰਦਾ ਹੈ।
ਮਾਈਕ੍ਰੋਵੇਵ ਓਵਨ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇਸ ਬਾਕਸ ‘ਚ ਮੋਬਾਈਲ ਫੋਨ, ਪਰਸ ਅਤੇ ਕਰੰਸੀ ਆਦਿ ਨੂੰ ਯੂਵੀਸੀ ਲੈਂਪ ਦੀ ਮਦਦ ਨਾਲ ਅਸਾਨੀ ਨਾਲ ਕੀਟਾਣੂ-ਮੁਕਤ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ, ਡੀਆਰਡੀਓ ਨੇ ਇੱਕ ਯੂਵੀਸੀ ਲੈਂਪ ਵੀ ਤਿਆਰ ਕੀਤਾ ਹੈ ਜੋ ਕੁਰਸੀ, ਟੇਬਲ, ਫਾਈਲ, ਪੋਸਟ-ਬਾਕਸ, ਕੋਰੀਅਰ ਅਤੇ ਫੁਟ-ਪੈਕੇਟ ਨੂੰ ਕੋਰੋਨਾਵਾਇਰਸ ਤੋਂ ਅਸੰਕਰਮਿਤ ਕਰਦਾ ਹੈ। ਇਸਦੇ ਲਈ ਇਸ ਦੇ ਲੈਂਪ ਨੂੰ ਇਨ੍ਹਾਂ ਉਪਕਰਣਾਂ ਦੇ ਦੋ ਇੰਚ ਦੇ ਅੰਦਰ ਲਿਆ ਕੇ ਇਸਨੂੰ ਲਗਪਗ 45 ਸਕਿੰਟਾਂ ਲਈ ਦਿਖਾਉਣਾ ਹੈ।
ਕੋਰੋਨਾਵਾਇਰਸ ਫੈਲਣ ਦਾ ਜੋਖਮ ਕਾਫ਼ੀ ਘੱਟ ਸਕਦਾ ਹੈ
ਡੀਆਰਡੀਓ ਦਾ ਕਹਿਣਾ ਹੈ ਕਿ ਦਫਤਰਾਂ ‘ਚ ਇਨ੍ਹਾਂ ਦੋਵਾਂ ਉਪਕਰਣਾਂ ਦੀ ਵਰਤੋਂ ਨਾਲ ਕੋਰੋਨਾਵਾਇਰਸ ਦੇ ਫੈਲਣ ਦੇ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਡੀਆਰਡੀਓ ਨੇ ਸੈਂਸਰਾਂ ‘ਤੇ ਚੱਲ ਰਹੀ ਇੱਕ ਆਟੋਮੈਟਿਕ ਸੈਨੀਟਾਈਜ਼ਰ ਡਿਸਪੈਂਸਿੰਗ ਯੂਨਿਟ ਵੀ ਤਿਆਰ ਕੀਤੀ ਹੈ। ਇਸ ਇਕਾਈ ਨੂੰ ਛੂਹਣ ਤੋਂ ਬਗੈਰ ਹੱਥ ਅਤੇ ਹਥੇਲੀਆਂ ਤੋਂ ਕੀਟਾਣੂ ਤੋਂ ਸਾਫ ਕੀਤਾ ਜਾ ਸਕਦਾ ਹੈ।
ਡੀਆਰਡੀਓ ਨੇ ਤਿਆਰ ਕੀਤਾ ਖਾਸ ਯੂਵੀਸੀ ਬਾਕਸ, ਜੋ ਪਰਸ, ਮੋਬਾਈਲ ਫੋਨ ਤੇ ਨੋਟਾਂ ਨੂੰ ਕਰੇਗਾ ਕੋਰੋਨਵਾਇਰਸ ਫਰੀ
ਏਬੀਪੀ ਸਾਂਝਾ
Updated at:
17 Apr 2020 07:58 PM (IST)
ਮਾਈਕ੍ਰੋਵੇਵ ਵਰਗਾ ਦਿਖਾਈ ਦੇਣ ਵਾਲਾ ਇਹ ਖਾਸ ਡਿਸਇੰਫੇਕਟੈਂਡ ਬਾਕਸ 'ਅਲਟਰਾ ਵਾਇਲਟ-ਸੀ' ਰੇਡੀਏਸ਼ਨ ਤਕਨੀਕ ਨਾਲ ਚਲਦਾ ਹੈ। ਯੂਵੀਸੀ-ਲੈਂਪ ਤੇ ਬਾੱਕਸ ‘ਚ ਇੱਕ ਮਿੰਟ ਲਈ ਪਰਸ, ਮੋਬਾਈਲ ਫੋਨ ਅਤੇ ਨੋਟ ਨੂੰ ਰੱਖ ਕੇ ਕੋਰੋਨਵਾਇਰਸ ਤੋਂ ਮੁਕਤ ਕੀਤਾ ਜਾ ਸਕਦਾ ਹੈ।
- - - - - - - - - Advertisement - - - - - - - - -