ਦਾਣਾ ਮੰਡੀਆਂ 'ਚ ਵੀ ਪਹੁੰਚਿਆ ਕੋਰੋਨਾ, ਲੁਧਿਆਣਾ ਦੀ ਮੰਡੀ ਅਧਿਕਾਰੀ ਜਸਬੀਰ ਕੌਰ ਕੋਰੋਨਾ ਪੌਜ਼ੇਟਿਵ
ਏਬੀਪੀ ਸਾਂਝਾ | 17 Apr 2020 05:21 PM (IST)
ਲੁਧਿਆਣਾ ਦਾਣਾ ਮੰਡੀ ਦੀ ਅਧਿਕਾਰੀ ਜਸਬੀਰ ਕੌਰ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਲੋਕਾਂ ਦੀ ਵੀ ਜਾਂਚ ਕੀਤੀ ਜਾਵੇਗੀ ਜੋ ਜਸਵੀਰ ਕੌਰ ਦੇ ਸੰਪਰਕ ‘ਚ ਆਏ ਸੀ।
ਲੁਧਿਆਣਾ ਦਾਣਾ ਮੰਡੀ ਦੀ ਅਧਿਕਾਰੀ ਜਸਬੀਰ ਕੌਰ (Dana Mandi Officer) ਦੀ ਕੋਰੋਨਾ ਰਿਪੋਰਟ (Corona Positive) ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਲੋਕਾਂ ਦੀ ਵੀ ਜਾਂਚ ਕੀਤੀ ਜਾਵੇਗੀ ਜੋ ਜਸਵੀਰ ਕੌਰ ਦੇ ਸੰਪਰਕ ‘ਚ ਆਏ ਸੀ। ਦੱਸ ਦਈਏ ਕਿ ਜਸਵੀਰ ਕੌਰ ਉਸ ਏਸੀਪੀ ਦੇ ਸੰਪਰਕ ‘ਚ ਆਈ ਸੀ ਜਿਸ ਨੂੰ ਕੋਰੋਨਾਵਾਇਰਸ (coronavirus) ਸੀ। ਇਸ ਦੇ ਨਾਲ ਹੀ ਜਸਵੀਰ ਕੌਰ ਦੇ ਸੰਪਰਕ ‘ਚ ਆਏ ਸਾਰੇ ਮੀਡੀਆ ਕਰਮੀਆਂ ਦਾ ਵੀ ਟੈਸਟ ਕੀਤਾ ਜਾਵੇਗਾ ਜੋ ਉਨ੍ਹਾਂ ਦੇ ਸੰਪਰਕ ‘ਚ ਆਏ ਸੀ। ਨੋਟ: ਏਬੀਪੀ ਸਾਂਝਾ ਦੀ ਟੀਮ ਵਲੋਂ ਸਭ ਨੂੰ ਅਪੀਲ ਹੈ ਕਿ ਜੋ ਵੀ ਕੋਰੋਨਾ ਪੀੜਤਾਂ ਦੇ ਸੰਪਰਕ ‘ਚ ਆਏ ਹਨ, ਆਪਣੀ ਤੇ ਆਪਣਿਆਂ ਦੀ ਸੁਰੱਖਿਆ ਲਈ ਕੋਰੋਨਾਵਾਇਰਸ ਦੀ ਜਾਂਚ ਜ਼ਰੂਰ ਕਰਵਾਉਣ ਤਾਂ ਜੋ ਇਸ ਵਾਇਰਸ ਦੇ ਵਧ ਰਹੇ ਖ਼ਤਰੇ ਨੂੰ ਘਟ ਕੀਤਾ ਜਾ ਸਕੇ।