ਮਨੋਜ ਬਾਜਪਾਈ ਨੂੰ ਬਚਾਉਣ ਲਈ ਜੈਕਲੀਨ ਨੇ ਸਾਰੀਆਂ ਹੱਦਾਂ ਕਰ ਦਿੱਤੀਆਂ ਪਾਰ, ਵੇਖੋ ਵੀਡੀਓ
ਏਬੀਪੀ ਸਾਂਝਾ | 17 Apr 2020 08:31 PM (IST)
Mrs. Serial Killer ਇਸ ਸਾਲ ਨੈੱਟਫਲਿਕਸ ‘ਤੇ ਜਾਰੀ ਹੋਣ ਵਾਲੀ ਪੰਜਵੀਂ ਓਰੀਜਨਲ ਹੈ। ਇਸ ਤੋਂ ਪਹਿਲਾਂ ‘ਘੋਸਟ ਸਟੋਰੀਜ਼’, ‘ਯੇ ਬੈਲੇ’, ‘ਗਿਲਟੀ’ ਅਤੇ ‘ਮਸਕਾ’ ਆ ਚੁੱਕੀਆਂ ਹਨ।
ਨਵੀਂ ਦਿੱਲੀ: ਮਨੋਜ ਬਾਜਪਾਈ (Manoj Bajpayee), ਜੈਕਲੀਨ ਫਰਨਾਂਡੀਸ ਅਤੇ ਮੋਹਿਤ ਰੈਨਾ ਦੀ ਨੈੱਟਫਲਿਕਸ (Netflix) ਦੀ ਅਸਲ ਫ਼ਿਲਮ 'Mrs. Serial Killer' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਨੈੱਟਫਲਿਕਸ ‘ਤੇ ਇੱਕ ਮਈ ਨੂੰ ਰਿਲੀਜ਼ ਹੋਵੇਗੀ। 'ਮਿਸ ਸੀਰੀਅਲ ਕਿਲਰ' ਇੱਕ ਡਾਕਟਰ (ਮਨੋਜ ਬਾਜਪਾਈ) ਦੀ ਕਹਾਣੀ ਹੈ ਜਿਸ ਨੂੰ ਸੀਰੀਅਲ ਕਿਲਰ ਕਹਿ ਕੇ ਫੜਿਆ ਗਿਆ ਹੈ। ਹੁਣ ਉਸ ਦੀ ਪਤਨੀ (ਜੈਕਲੀਨ ਫਰਨਾਂਡੀਸ) ਇੱਕ ਸੀਰੀਅਲ ਕਿਲਰ ਵਾਂਗ ਜ਼ੁਰਮ ਕਰਦੀ ਹੈ, ਤਾਂ ਜੋ ਉਹ ਆਪਣੇ ਪਤੀ ਨੂੰ ਬੇਕਸੂਰ ਸਾਬਤ ਕਰ ਸਕੇ। ਇਸ ਫ਼ਿਲਮ ‘ਚ ਮੋਹਿਤ ਰੈਨਾ ਇੱਕ ਪੁਲਿਸ ਮੁਲਾਜ਼ਮ ਦੀ ਭੂਮਿਕਾ ਨਿਭਾ ਰਿਹਾ ਹੈ। ਟ੍ਰੇਲਰ ‘ਚ ਮਨੋਜ ਬਾਜਪਾਈ ਅਤੇ ਮੋਹਿਤ ਰੈਨਾ ਦਮਦਾਰ ਲੱਗੇ ਹਨ। ਮੁੱਖ ਭੂਮਿਕਾ ਨਿਭਾਉਣ ਵਾਲੀ ਜੈਕਲੀਨ ਆਪਣੇ ਲਹਿਜ਼ੇ ਕਾਰਨ ਥੋੜੀ ਕਮਜ਼ੋਰ ਲੱਗ ਰਹੀ ਹੈ। ਹਾਲਾਂਕਿ, ਸੀਰੀਅਲ ਕਿਲਰ ਦਾ ਉਸ ਦਾ ਅਵਤਾਰ ਕਾਫੀ ਦਮਦਾਰ ਲੱਗ ਰਿਹਾ ਹੈ। ਇਹ ਇੱਕ ਮਨੋਵਿਗਿਆਨਕ ਥ੍ਰਿਲਰ ਹੈ, ਇਸ ਲਈ ਫ਼ਿਲਮ ਤੋਂ ਕਾਫੀ ਉਮੀਦਾਂ ਹਨ। ਫ਼ਿਲਮ ਦਾ ਨਿਰਦੇਸ਼ਨ ਸ਼ੀਰੀਸ਼ ਕੁੰਦਰ ਨੇ ਕੀਤਾ ਹੈ ਤੇ ਉਨ੍ਹਾਂ ਦੀ ਪਤਨੀ ਅਤੇ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਇਸ ਨੂੰ ਪ੍ਰੋਡਿਉਸ ਕੀਤਾ ਹੈ। ਇਹ ਫ਼ਿਲਮ ਇਸ ਸਾਲ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਵਾਲੀ ਪੰਜਵੀਂ ਓਰੀਜਨਲ ਹੈ। ਇਸ ਤੋਂ ਪਹਿਲਾਂ ‘ਗੋਸਟ ਸਟੋਰੀਜ਼’, ‘ਯੇ ਬੈਲੇ’, ‘ਗਿਲਟੀ’ ਅਤੇ ‘ਮਸਕਾ’ ਆ ਚੁੱਕੇ ਹਨ।