Coronavirus: ਦੁਨੀਆ ਭਰ ‘ਚ ਕੋਰੋਨਾ ਨਾਲ ਤਬਾਹ ਜਾਰੀ ਹੈ। ਪਿਛਲੇ 24 ਘੰਟਿਆਂ ‘ਚ ਦੁਨੀਆ ਦੇ 212 ਦੇਸ਼ਾਂ ‘ਚ 212,261 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਤੇ ਮਰਨ ਵਾਲਿਆਂ ਦੀ ਗਿਣਤੀ ‘ਚ 6,784 ਦਾ ਵਾਧਾ ਹੋਇਆ ਹੈ। ਵਰਲਡਮੀਟਰ ਅਨੁਸਾਰ ਹੁਣ ਤੱਕ 38 ਲੱਖ 18 ਹਜ਼ਾਰ 779 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 2 ਲੱਖ 64 ਹਜ਼ਾਰ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 12 ਲੱਖ 98 ਹਜ਼ਾਰ ਲੋਕ ਇਨਫੈਕਸ਼ਨ ਮੁਕਤ ਵੀ ਹੋ ਗਏ ਹਨ।


ਕੈਪਟਨ ਨੇ ਦਿੱਤੀ ਕਰਫਿਊ ‘ਚ ਵੱਡੀ ਢਿੱਲ, ਹੁਣ ਇਸ ਸਮੇਂ ਵੀ ਜਾ ਸਕਦੇ ਹੋ ਬਜ਼ਾਰ, ਸ਼ਰਾਬ ਦੀ ਹੋਮ ਡਿਲੀਵਰੀ ਵੀ ਅੱਜ ਤੋਂ ਸ਼ੁਰੂ

ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?

ਦੁਨੀਆ ਭਰ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਅਮਰੀਕਾ ‘ਚ ਹਨ ਅਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਅਮਰੀਕਾ ‘ਚ ਵੀ ਹੋਇਆ ਹੈ। ਅਮਰੀਕਾ ਤੋਂ ਬਾਅਦ ਸਪੇਨ ਕੋਵਿਡ -19 ਨਾਲ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ ਲੋਕਾਂ ਦੀ 25,857 ਮੌਤ ਅਤੇ 253,682 ਦੀ ਲਾਗ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਯੂਕੇ ਦੂਜੇ ਅਤੇ ਇਟਲੀ ਮੌਤਾਂ ਦੇ ਮਾਮਲੇ ‘ਚ ਤੀਜੇ ਨੰਬਰ ਤੇ ਹੈ। ਇਟਲੀ ‘ਚ ਹੁਣ ਤੱਕ 29,684 ਮੌਤਾਂ ਹੋ ਚੁੱਕੀਆਂ ਹਨ, ਜਦਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 214,457 ਹੈ। ਇਸ ਤੋਂ ਬਾਅਦ ਯੂਕੇ, ਫਰਾਂਸ, ਜਰਮਨੀ, ਤੁਰਕੀ, ਇਰਾਨ, ਚੀਨ, ਰੂਸ, ਬ੍ਰਾਜ਼ੀਲ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

• ਅਮਰੀਕਾ: ਕੇਸ - 1,262,875, ਮੌਤਾਂ - 74,794

• ਸਪੇਨ: ਕੇਸ - 253,682, ਮੌਤਾਂ - 25,857

• ਇਟਲੀ: ਕੇਸ - 214,457, ਮੌਤਾਂ - 29,684

• ਯੂਕੇ: ਕੇਸ - 201,101, ਮੌਤਾਂ - 30,076

• ਫਰਾਂਸ: ਕੇਸ - 174,191, ਮੌਤਾਂ - 25,809

• ਜਰਮਨੀ: ਕੇਸ - 168,162, ਮੌਤਾਂ - 7,275

• ਰੂਸ: ਕੇਸ - 165,929, ਮੌਤਾਂ - 1,537

• ਤੁਰਕੀ: ਕੇਸ - 131,744, ਮੌਤਾਂ - 3,584

• ਬ੍ਰਾਜ਼ੀਲ: ਕੇਸ - 126,148, ਮੌਤਾਂ - 8,566

• ਈਰਾਨ: ਕੇਸ - 101,650, ਮੌਤਾਂ - 6,418

• ਚੀਨ: ਕੇਸ - 82,883, ਮੌਤਾਂ - 4,633

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ