ਪੁਣੇ 'ਚ 16 ਸਾਲਾ ਪ੍ਰਥਮੇਸ਼ ਜਾਜੂ ਨੇ ਚੰਦਰਮਾ ਦੀ ਸਭ ਤੋਂ ਖੂਬਸੂਰਤ ਤਸਵੀਰ ਬਣਾਈ ਹੈ। ਇਹ ਰੰਗੀਨ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਜੂ ਨੇ ਇਸ ਅਨੌਖੀ ਤਸਵੀਰ ਦਾ ਨਾਮ ਐਚਡੀਆਰ ਲਾਸਟ ਕੁਆਰਟਰ ਮਿਨਰਲ ਮੂਨ ਰੱਖਿਆ ਹੈ। ਪ੍ਰਥਮੇਸ਼ ਨੇ ਆਪਣੀ ਇਹ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਉਸ ਨੇ ਕਿਹਾ, ਮੈਂ 3 ਮਈ ਦੀ ਰਾਤ ਨੂੰ ਇਕ ਵਜੇ ਚਾਰ ਘੰਟਿਆਂ ਲਈ 55 ਹਜ਼ਾਰ ਤੋਂ ਵੱਧ ਫੋਟੋਆਂ ਨੂੰ ਕਲਿਕ ਕੀਤੀਆਂ। ਰਾਅ ਡਾਟਾ ਲਗਭਗ 100 ਐਮਐਮ ਸੀ ਅਤੇ ਇਸ ਦੀ ਪ੍ਰਕਿਰਿਆ ਕਰਕੇ ਇਹ 186 ਜੀਬੀ ਹੋ ਗਿਆ। 


 


ਪ੍ਰਥਮੇਸ਼ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੈਮਾਨੇ 'ਤੇ ਇਮੇਜ ਨੂੰ ਪ੍ਰੋਸੈਸ ਕਰਨ 'ਚ ਉਸ ਦੇ ਲੈਪਟਾਪ ਦੀ ਜਾਨ ਨਿਕਲਣ ਵਾਲੀ ਸੀ। ਜਦੋਂ ਉਸ ਨੇ ਇਸ ਨੂੰ ਪੂਰਾ ਕੀਤਾ, ਇਹ 50 ਮੈਗਾਪਿਕਸਲ ਦੀ ਤਸਵੀਰ ਤਿਆਰ ਹੋਈ। ਤਸਵੀਰ ਨੂੰ ਮੋਬਾਈਲ 'ਤੇ ਦੇਖਣ ਦੇ ਯੋਗ ਕਰਨ ਲਈ ਇਸ ਨੂੰ ਛੋਟਾ ਕਰਨਾ ਪਿਆ।  


 


ਜਾਜੂ ਦਾ ਕਹਿਣਾ ਹੈ ਕਿ ਤਸਵੀਰ ਦਾ ਹਰ ਰੰਗ ਚੰਦ 'ਤੇ ਪਾਏ ਗਏ ਰੰਗਾਂ ਨੂੰ ਦਰਸਾਉਂਦਾ ਹੈ। ਨੀਲੇ ਵਿੱਚ ਉਹ ਥਾਂਵਾਂ ਹਨ ਜਿਥੇ ਲੋਹੇ, ਟਾਈਟਨੀਅਮ ਅਤੇ ਆਕਸੀਜਨ  ਨਾਲ ਬਣਿਆ ਇਲੇਮੇਨਾਈਟ ਹੈ। ਉਥੇ ਹੀ ਸੰਤਰੀ ਅਤੇ ਜਾਮਨੀ ਉਹ ਸਥਾਨ ਹਨ ਜਿੱਥੇ ਇਹ ਥੋੜ੍ਹੀ ਜਿਹੀ ਮਾਤਰਾ ਵਿੱਚ ਹੁੰਦਾ ਹੈ। ਜਦਕਿ ਚਿੱਟੇ ਜਾਂ ਸਲੇਟੀ ਰੰਗ ਵਿੱਚ ਅਜਿਹੇ ਖੇਤਰ ਹਨ ਜਿਥੇ ਵਧੇਰੇ ਧੁੱਪ ਹੁੰਦੀ ਹੈ। ਪ੍ਰਥਮੇਸ਼ ਜਾਜੂ ਨੇ ਕਿਹਾ, ਮੈਂ ਕੁਝ ਲੇਖ ਪੜ੍ਹੇ ਹਨ ਅਤੇ ਯੂ-ਟਿਊਬ 'ਤੇ ਵੀਡੀਓ ਵੇਖੇ ਹਨ। ਮੈਂ ਉਥੇ ਇਨ੍ਹਾਂ ਫੋਟੋਆਂ ਨੂੰ ਕੈਪਚਰ ਕਰਨ ਅਤੇ ਪ੍ਰੋਸੈਸ ਕਰਨ ਬਾਰੇ ਜਾਣਕਾਰੀ ਇਕੱਠੀ ਕੀਤੀ। ਇੰਸਟਾਗ੍ਰਾਮ ਬਾਇਓ ਵਿੱਚ ਆਪਣੇ ਆਪ ਨੂੰ ਇੱਕ ਨੌਸਿਖਿਆ ਖਗੋਲ-ਵਿਗਿਆਨੀ ਅਤੇ ਫੋਟੋਗ੍ਰਾਫਰ ਵਜੋਂ ਦੱਸਣ ਵਾਲਾ ਪ੍ਰਥਮੇਸ਼ ਐਸਟਰੋਲੋਜਿਸਟ ਬਣਨਾ ਚਾਹੁੰਦਾ ਹੈ।