ਕਸ਼ਮੀਰ: ਮੁੰਬਈ ’ਚ ਹੋਏ 26/11 ਦੇ ਅੱਤਵਾਦੀ ਹਮਲੇ ਦੀ ਅੱਜ 12ਵੀਂ ਬਰਸੀ ਹੈ। ਇਸ ਦੌਰਾਨ ਦੇਸ਼ ਵਿੱਚ ਕਈ ਥਾਵਾਂ ’ਤੇ 2008 ’ਚ ਮੁੰਬਈ ’ਚ ਹੋਏ ਅੱਤਵਾਦੀ ਹਮਲਿਆਂ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 26 ਨਵੰਬਰ, 2008 ਨੂੰ ਪਾਕਿਸਤਾਨ ਤੋਂ ਸਮੁੰਦਰ ਰਸਤੇ ਅੱਤਵਾਦੀ ਭਾਰਤੀ ਸੀਮਾ ਅੰਦਰ ਘੁਸ ਆਏ ਸਨ ਤੇ ਉਨ੍ਹਾਂ ਨੇ ਮੁੰਬਈ ’ਚ ਦਹਿਸ਼ਤ ਫੈਲਾ ਦਿੱਤੀ ਸੀ। ਹੁਣ ਪਾਕਿਸਤਾਨ ਨੂੰ ਕਸ਼ਮੀਰ ਤੋਂ ਸਖ਼ਤ ਸੰਦੇਸ਼ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ’ਚ ਪੋਸਟਰ ਲਾਏ ਗਏ ਹਨ ਤੇ ਅੱਤਵਾਦ ਦੇ ਵਿਰੁੱਧ ਹੋਣ ਦੀ ਗੱਲ ਆਖੀ ਗਈ ਹੈ।
ਕਿਸਾਨਾਂ 'ਤੇ ਸਖਤੀ ਤੋਂ ਭੜਕੇ ਕੈਪਟਨ, ਹਰਿਆਣਾ ਸਰਕਾਰ ਨੂੰ ਲਾਈ ਝਾੜ
ਇਨ੍ਹਾਂ ਪੋਸਟਰਾਂ ਰਾਹੀਂ ਪਾਕਿਸਤਾਨ ਦੀ ਪੁਸ਼ਤ ਪਨਾਹੀ ਨਾਲ ਚੱਲ ਰਹੇ ਅੱਤਵਾਦ ਨੂੰ ਕਰਾਰਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੋਸਟਰਾਂ ’ਚ ਇਹ ਸਪੱਸ਼ਟ ਲਿਖਿਆ ਗਿਆ ਹੈ ਕਿ ਅਸੀਂ ਸਾਰੇ ਅੱਤਵਾਦ ਵਿਰੁੱਧ ਇੱਕਜੁਟ ਹਾਂ। ਉਂਝ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਪੋਸਟਰ ਲਾਏ ਕਿਸ ਨੇ ਹਨ। ਜੰਮੂ-ਕਸ਼ਮੀਰ ’ਚ ਅੱਤਵਾਦੀ ਹਮਲੇ ਅਕਸਰ ਹੁੰਦੇ ਰਹਿੰਦੇ ਹਨ। ਹੁਣ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅੱਤਵਾਦੀਆਂ ਨੂੰ ਫੜਨ ਲਈ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਨਵਜੋਤ ਸਿੱਧੂ ਨੇ ਵਧਾਇਆ ਕਿਸਾਨਾਂ ਦਾ ਹੌਂਸਲਾ, ਪ੍ਰਿਯੰਕਾ ਗਾਂਧੀ ਨੇ ਘੇਰੀ ਬੀਜੇਪੀ
ਦੱਸ ਦੇਈਏ ਕਿ 26/11 ਦੇ ਅੱਤਵਾਦੀ ਹਮਲੇ ਵਿੱਚ ਲਗਭਗ 180 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਤੇ 300 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ ਸਨ। ਮੁੰਬਈ ਹਮਲਿਆਂ ਦੀ ਜਾਂਚ ਤੋਂ ਪਤਾ ਲੱਗਾ ਸੀ ਕਿ 10 ਅੱਤਵਾਦੀ ਪਾਕਿਸਤਾਨ ਦੇ ਕਰਾਚੀ ਤੋਂ ਸਮੁੰਦਰ ਰਸਤੇ ਮੁੰਬਈ ’ਚ ਦਾਖ਼ਲ ਹੋਏ ਸਨ। ਉਸ ਹਮਲੇ ਵਿੱਚ ਸ਼ਾਮਲ ਸਿਰਫ਼ ਇੱਕ ਅੱਤਵਾਦੀ ਮੁਹੰਮਦ ਅਜਮਲ ਕਸਾਬ ਨੂੰ ਹੀ ਜਿਊਂਦਾ ਫੜਿਆ ਜਾ ਸਕਿਆ ਸੀ। ਉਸ ਨੂੰ ਕਈ ਸਾਲਾਂ ਦੀ ਅਦਾਲਤੀ ਸੁਣਵਾਈ ਤੋਂ ਬਾਅਦ ਫਾਂਸੀ ਦੀ ਸਜ਼ਾ ਹੋਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਸ਼ਮੀਰ 'ਚ ਕਿਸੇ ਨੇ ਲਾਏ ਅੱਤਵਾਦ ਖਿਲਾਫ ਪੋਸਟਰ, 26/11 ਦੀ ਬਰਸੀ ਮੌਕੇ ਉੱਠੀ ਆਵਾਜ਼
ਏਬੀਪੀ ਸਾਂਝਾ
Updated at:
26 Nov 2020 01:26 PM (IST)
ਮੁੰਬਈ ’ਚ ਹੋਏ 26/11 ਦੇ ਅੱਤਵਾਦੀ ਹਮਲੇ ਦੀ ਅੱਜ 12ਵੀਂ ਬਰਸੀ ਹੈ। ਇਸ ਦੌਰਾਨ ਦੇਸ਼ ਵਿੱਚ ਕਈ ਥਾਵਾਂ ’ਤੇ 2008 ’ਚ ਮੁੰਬਈ ’ਚ ਹੋਏ ਅੱਤਵਾਦੀ ਹਮਲਿਆਂ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 26 ਨਵੰਬਰ, 2008 ਨੂੰ ਪਾਕਿਸਤਾਨ ਤੋਂ ਸਮੁੰਦਰ ਰਸਤੇ ਅੱਤਵਾਦੀ ਭਾਰਤੀ ਸੀਮਾ ਅੰਦਰ ਘੁਸ ਆਏ ਸਨ ਤੇ ਉਨ੍ਹਾਂ ਨੇ ਮੁੰਬਈ ’ਚ ਦਹਿਸ਼ਤ ਫੈਲਾ ਦਿੱਤੀ ਸੀ।
- - - - - - - - - Advertisement - - - - - - - - -