ਮੁੰਬਈ: ਮੁੰਬਈ ਦੇ ਬੋਰੀਵਾਲ ਖੇਤਰ 'ਚ ਧਰੁਵੀ ਨਾਂ ਦੀ 15 ਸਾਲਾ ਲੜਕੀ ਦੀ ਗੀਜ਼ਰ 'ਚੋਂ ਨਿਕਲੀ ਜ਼ਹਰਿਲੀ ਗੈਸ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਧਰੁਵੀ ਬਾਥਰੂਮ 'ਚ ਨਹਾ ਰਹੀ ਸੀ। ਗੀਜ਼ਰ 'ਚੋਂ ਨਿਕਲੀ ਜ਼ਹਰਿਲੀ ਗੈਸ ਨਾਲ ਬਾਥਰੂਮ 'ਚ ਆਕਸੀਜ਼ਨ ਦਾ ਪੱਧਰ ਘੱਟ ਗਿਆ ਤੇ ਲੜਕੀ ਬੇਹੋਸ਼ ਹੋ ਗਈ।
ਉਸ ਦੇ ਮਾਤਾ-ਪਿਤਾ ਨੇ ਦੇਖਿਆ ਕਿ ਉਹ ਕਾਫ਼ੀ ਸਮਾਂ ਬਾਥਰੂਮ 'ਚੋਂ ਬਾਹਰ ਨਹੀਂ ਨਿਕਲੀ ਤਾਂ ਉਨ੍ਹਾਂ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਬਾਥਰੂਮ ਦਾ ਦਰਵਾਜ਼ਾ ਤੋੜਿਆ ਤਾਂ ਧਰੁਵੀ ਬੇਹੋਸ਼ ਹਾਲਾਤ 'ਚ ਮਿਲੀ। ਗਰਮ ਪਾਣੀ ਕਾਰਨ ਉਸ ਦੇ ਸਰੀਰ ਦਾ ਸੱਜਾ ਪਾਸਾ ਖ਼ਰਾਬ ਹੋ ਗਿਆ ਸੀ। ਡਾਕਟਰਾਂ ਮੁਤਾਬਕ ਗੀਜ਼ਰ 'ਚੋਂ ਨਿਕਲੀ ਜ਼ਹਰੀਲੀ ਗੈਸ ਕਾਰਨ ਉਹ ਬੇਹੋਸ਼ ਹੋ ਗਈ ਸੀ। ਬਾਥਰੂਮ 'ਚ ਆਕਸੀਜਨ ਦੀ ਮਾਤਰਾ ਘੱਟ ਹੋਣ ਕਾਰਨ ਸਿੱਧਾ ਅਸਰ ਉਸ ਦੇ ਦਿਮਾਗ 'ਤੇ ਪਿਆ।
ਕੁਝ ਦਿਨ ਤੱਕ ਉਹ ਵੈਂਟੀਲੇਟਰ 'ਤੇ ਰਹੀ ਤੇ ਫਿਰ 10 ਜਨਵਰੀ ਨੂੰ ਉਸ ਦੀ ਮੌਤ ਹੋ ਗਈ। ਇਸ ਦਿਨ ਉਸ ਦਾ ਜਨਮ ਦਿਨ ਵੀ ਸੀ।
ਬਾਥਰੂਮ 'ਚ ਜ਼ਰਾ ਸੰਭਲ ਕੇ! 15 ਸਾਲਾ ਲੜਕੀ ਦੀ ਹੋਈ ਇੰਝ ਮੌਤ
ਏਬੀਪੀ ਸਾਂਝਾ
Updated at:
16 Jan 2020 12:44 PM (IST)
ਮੁੰਬਈ ਦੇ ਬੋਰੀਵਾਲ ਖੇਤਰ 'ਚ ਧਰੁਵੀ ਨਾਂ ਦੀ 15 ਸਾਲਾ ਲੜਕੀ ਦੀ ਗੀਜ਼ਰ 'ਚੋਂ ਨਿਕਲੀ ਜ਼ਹਰਿਲੀ ਗੈਸ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਧਰੁਵੀ ਬਾਥਰੂਮ 'ਚ ਨਹਾ ਰਹੀ ਸੀ।
- - - - - - - - - Advertisement - - - - - - - - -