ਮੁੰਬਈ: ਮੁੰਬਈ ਦੇ ਅੰਧੇਰੀ ਈਸਟ ਸਹਾਰ ਪਿੰਡ ਖੇਤਰ ਵਿਚ ਬੀਤੀ ਰਾਤ ਇਕ ਗਰਭਵਤੀ ਮਹਿਲਾ ਦੇ ਲੇਬਰ ਪੈਨ ਹੋਣ ਲੱਗ ਪਈ। ਜਿਸ ਤੋਂ ਬਾਅਦ ਉਸ ਦਾ ਪਤੀ ਪਰੇਸ਼ਾਨ ਹੋ ਗਿਆ। ਦੱਸ ਦਈਏ ਕਿ ਜਿਸ ਕਲੋਨੀ 'ਚ ਮਹਿਲਾ ਰਹਿੰਦੀ ਹੈ ਨੂੰ ਲਾਕਡਾਉਨ ਕਰਕੇ ਅਤੇ ਨੇੜਲੇ ਖੇਤਰ ਵਿਚ ਕੋਰੋਨਾ ਸੰਕਰਮਿਤ ਕੇਸ ਆਉਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਲੋਕਾਂ ਤੋਂ ਮਦਦ ਮੰਗੀ। ਜਿਸ ਤੋਂ ਬਾਅਦ ਸਾਰਿਆਂ ਨੇ ਸੜਕ 'ਤੇ ਇਕ ਰਿਕਸ਼ਾ ਟੈਕਸੀ, ਪੁਲਿਸ ਵਾਹਨ ਦੀ ਭਾਲ ਸ਼ੁਰੂ ਕੀਤੀ ਅਤੇ ਐਂਬੂਲੈਂਸ ਨੂੰ ਬੁਲਾਇਆ। ਪਰ ਖੇਤਰ ਨੂੰ ਸੀਲ ਕੀਤੇ ਜਾਣ ਕਾਰਨ ਕੋਈ ਸਹਾਇਤਾ ਨਹੀਂ ਮਿਲੀ। ਇਲਾਕੇ ਦੇ ਵਸਨੀਕ ਸੁਨੀਲ ਆਰੀਆ ਪਿੰਟੂ ਦਾ ਕਹਿਣਾ ਹੈ ਕਿ ਸਾਰੇ ਦੋਸਤ ਆਪਣੇ ਤਰੀਕੇ ਨਾਲ ਸਹਾਇਤਾ ਦੀ ਮੰਗ ਕਰਨ ਲੱਗੇ। ਕੋਈ ਪੁਲਿਸ ਕੋਲ ਮਦਦ ਮੰਗਣ ਗਿਆ।

ਕੋਈ ਪੈਦਲ ਜਾਣ ਹੀ ਸੂਚਨਾ ਦੇਣ ਲਈ ਹਸਪਤਾਲ ਪਹੁੰਚਿਆ। ਜਦ ਥੱਕ ਹਾਰ ਕੇ ਕੁਝ ਸਮਝ ਨਾ ਆਇਆ ਤਾਂ ਮਹਿਲਾ ਦਾ ਪਤੀ ਆਪਣੇ ਦੋਸਤਾਂ ਨਾਲ ਮਿਲ ਕੇ ਨੇੜੇ ਖੜ੍ਹੀ ਬੱਸ ਲੈ ਆਇਆ। ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਪਹੁੰਚਣ 'ਤੇ ਉਸ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ :

ਖੱਡ ‘ਚ ਡਿੱਗਿਆ ਹਾਥੀ, ਜੰਗਲਾਤ ਵਿਭਾਗ ਨੇ ਇੰਝ ਕੀਤਾ ਰੈਸਕਿਊ, ਦੇਖੋ ਵੀਡੀਓ

ਕੋਰੋਨਾ ਨੇ ਖੜਾ ਕੀਤਾ ਵੱਡਾ ਖ਼ਤਰਾ, ਦੁਨੀਆ ‘ਚ ਵੱਧੇਗੀ ਗਰੀਬੀ!