ਮਥੁਰਾ: ਨੰਦਗਾਂਵ ਦੇ ਮਸ਼ਹੂਰ ਨੰਦਬਾਬਾ ਮੰਦਰ 'ਚ ਨਮਾਜ਼ ਪੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ, ਮੰਦਰ ਪ੍ਰਸ਼ਾਸਨ ਨੇ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਮੰਦਰ ਨੂੰ ਵੀ ਗੰਗਾ ਜਲ ਨਾਲ ਧੋਤਾ ਗਿਆ। ਘਟਨਾ 29 ਅਕਤੂਬਰ ਦੀ ਦੱਸੀ ਜਾ ਰਹੀ ਹੈ। ਕੋਰੋਨਾ ਕਾਰਨ ਮੰਦਰ ਵਿੱਚ ਘੱਟ ਭੀੜ ਸੀ।
ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨ ਮੰਦਰ ਪਹੁੰਚੇ। ਉਨ੍ਹਾਂ ਨੇ ਆਪਣਾ ਨਾਮ ਫੈਜ਼ਲ ਖ਼ਾਨ, ਮੁਹੰਮਦ ਚੰਦ, ਨੀਲੇਸ਼ ਗੁਪਤਾ ਤੇ ਅਲੋਕ ਦੱਸਿਆ। ਇਨ੍ਹਾਂ ਨੌਜਵਾਨਾਂ ਨੇ ਆਪਣੇ ਆਪ ਨੂੰ ਹਿੰਦੂ-ਮੁਸਲਿਮ ਸਭਿਆਚਾਰ ਵਿੱਚ ਵਿਸ਼ਵਾਸੀ ਦੱਸਿਆ। ਮੋਬਾਈਲ 'ਚ ਸਾਰੇ ਸੰਤਾਂ ਦੇ ਨਾਲ ਆਪਣੀ ਫੋਟੋ ਵੀ ਦਿਖਾਈ ਸੀ। ਉਨ੍ਹਾਂ ਮੰਦਰ ਦੇ ਸੇਵਾਦਾਰ ਕਾਨ੍ਹਾ ਗੋਸਵਾਮੀ ਦੇ ਦਰਸ਼ਨ ਕਰਨ ਦੀ ਇਜਾਜ਼ਤ ਮੰਗੀ। ਜਦੋਂ ਫੈਜ਼ਲ ਤੇ ਚੰਦ ਮੁਹੰਮਦ ਨਮਾਜ਼ ਪੜ੍ਹ ਰਹੇ ਸੀ, ਤਾਂ ਉਨ੍ਹਾਂ ਦੇ ਦੋਸਤ ਨੀਲੇਸ਼ ਗੁਪਤਾ ਤੇ ਅਲੋਕ ਨੇ ਫੋਟੋ ਖਿੱਚ ਲਈ ਜੋ ਬਾਅਦ ਵਿਚ ਵਾਇਰਲ ਹੋ ਗਿਆ।
ਮੰਦਰ 'ਚ ਨਮਾਜ਼ ਭੇਟ ਕਰਨ ਬਾਰੇ ਸਾਧੂ-ਸੰਤਾਂ 'ਚ ਗੁੱਸਾ ਹੈ। ਸੇਵਾਦਾਰ ਕਾਨ੍ਹਾ ਗੋਸਵਾਮੀ ਨੇ ਥਾਣਾ ਬਰਸਾਨਾ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਫੈਜ਼ਲ, ਚੰਦ, ਨੀਲੇਸ਼ ਅਤੇ ਅਲੋਕ ਖਿਲਾਫ ਧਾਰਾ 153 ਏ, 295 ਤੇ 505 ਦੇ ਤਹਿਤ ਕੇਸ ਦਰਜ ਕੀਤੇ ਹਨ।