ਚੰਡੀਗੜ੍ਹ: ਪੰਜਾਬ ਸਰਕਾਰ ‘ਪੰਜਾਬ ਜੌਬ ਹੈਲਪਲਾਈਨ’ (Punjab Job Helpline) ਸ਼ੁਰੂ ਕਰਨ ਜਾ ਰਹੀ ਹੈ। ਇਸ ਹੈਲਪਲਾਈਨ ਦੀ ਮਦਦ ਨਾਲ ਸੂਬੇ ਦੇ ਬੇਰੁਜ਼ਗਾਰ ਨੌਜਵਾਨ ਨਵੀਆਂ ਨੌਕਰੀਆਂ ਦੀ ਭਾਲ (job seeker) ਕਰ ਸਕਦੇ ਹਨ। ਇੱਥੇ ਫੋਨ ਕਰਕੇ ਨੌਜਵਾਨ ਸੂਬੇ ਤੇ ਪੂਰੇ ਦੇਸ਼ ਵਿੱਚ ਨੌਕਰੀ ਦੀ ਭਾਲ ਬਾਰੇ ਸਵਾਲਾਂ ਦੇ ਜਵਾਬ ਅਸਾਨੀ ਨਾਲ ਹਾਸਲ ਕਰ ਸਕਣਗੇ। 25 ਸੀਟਾਂ ਵਾਲੇ ਸਰਕਾਰੀ ਕਾਲ ਸੈਂਟਰ ਵਿੱਚ ਨੌਜਵਾਨਾਂ ਨੂੰ ਸਾਰੇ ਜਵਾਬ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ ਮਿਲਣਗੇ।

ਇਹ ਹੈਲਪਲਾਈਨ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੇਵਾਵਾਂ ਪ੍ਰਦਾਨ ਕਰੇਗਾ। ਨੌਕਰੀ ਲੱਭਣ ਵਾਲਿਆਂ ਨੂੰ ਅਧਿਕਾਰਤ ਵੈਬਸਾਈਟ pgrkam.com 'ਤੇ ਜਾ ਕੇ ਆਪਣੀ ਰਜਿਸਟਰੀਕਰਣ ਤੇ ਪ੍ਰੋਫਾਈਲ ਨੂੰ ਅਪਡੇਟ ਕਰਨ ਵਿਚ ਮਦਦ ਕੀਤੀ ਜਾਏਗੀ ਜਿਸ ਨਾਲ ਉਹ ਦੇਸ਼ ਭਰ ਵਿੱਚ ਖਾਲੀ ਪਈਆਂ ਅਸਾਮੀਆਂ ਬਾਰੇ ਜਾਣਕਾਰੀ ਹਾਸਲ ਕਰ ਸਕੇਗਾ।

ਨੌਕਰੀ ਲੱਭਣ ਵਾਲੇ ਵੱਖ-ਵੱਖ ਪਹਿਲਕਦਮੀਆਂ ਤੇ ਸੇਵਾਵਾਂ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਵੀ ਹੋਣਗੇ, ਜੋ ਵਿਭਾਗ ਵੱਲੋਂ ਕਾਲਿੰਗ, ਮੈਸੇਜਿੰਗ ਰਾਹੀਂ ਚਲਾਈ ਜਾ ਰਹੀ ਹੈ। ਇਹ ਕਾਲ ਸੈਂਟਰ ਮਾਲਕਾਂ ਨੂੰ ਸਹੂਲਤ ਵੀ ਦੇਵੇਗਾ, ਜਿਸ ਰਾਹੀਂ ਉਹ ਕਾਲ ਕਰਕੇ ਰਜਿਸਟਰ ਕਰਵਾ ਸਕਦੇ ਹਨ। ਕੰਪਨੀ, ਕਰਮਚਾਰੀਆਂ ਦੀਆਂ ਮੰਗਾਂ ਨੂੰ ਆਪਣੀ ਜ਼ਰੂਰਤਾਂ ਮੁਤਾਬਕ ਰੱਖ ਸਕਦਾ ਹੈ, ਜਿਸ ਤੋਂ ਬਾਅਦ ਵਿਭਾਗ ਯੋਗਤਾਵਾਂ ਦੇ ਮਾਪਦੰਡ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਦਾ ਪ੍ਰਬੰਧਨ ਕਰੇਗਾ।

ਰੁਜ਼ਗਾਰ ਉਤਪਤੀ ਦੇ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ ਕਿ ਵਿਭਾਗ ਪਹਿਲਾਂ ਹੀ ਵੈੱਬ-ਅਧਾਰਤ ਪੋਰਟਲ www.pgrkam.com ਰਾਹੀਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਤੇ ਹੁਣ ਮੋਬਾਈਲ ਐਪਸ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਕੋਲ ਇਸ ਹੈਲਪਲਾਈਨ ਤੋਂ ਤਕਨਾਲੋਜੀ ਦੀ ਪਹੁੰਚ ਨਹੀਂ, ਉਹ ਕਾਲ ਆਪਰੇਟਰ ਨਾਲ ਸਿੱਧੀ ਗੱਲਬਾਤ ਕਰ ਸਕਣਗੇ ਤੇ ਸੇਵਾਵਾਂ ਹਾਸਲ ਕਰ ਸਕਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI