ਮੰਤਰੀ ਦੀ ਕੁਰਸੀ ਛੱਡ ਆਪਣੇ ਹਲਕੇ ਵਿੱਚ ਪਹੁੰਚੇ ਨਵਜੋਤ ਸਿੱਧੂ
ਏਬੀਪੀ ਸਾਂਝਾ | 21 Jul 2019 09:00 PM (IST)
ਸਿੱਧੂ ਨੇ ਨਾ ਚੰਡੀਗੜ੍ਹ ਅਤੇ ਨਾ ਹੀ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਹੁਣ ਸਾਰਿਆਂ ਨੂੰ ਸਿੱਧੂ ਦੇ ਅਗਲੇ ਕਦਮ ਦਾ ਇੰਤਜ਼ਾਰ ਹੈ। ਬੇਸ਼ੱਕ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਵਿੱਚ ਪਹੁੰਚੇ ਹਨ, ਪਰ ਕਾਂਗਰਸ ਯਕੀਨਨ ਹੀ ਉਨ੍ਹਾਂ ਇੱਥੇ ਤਕ ਲਈ ਸੀਮਤ ਨਹੀਂ ਰੱਖਣਾ ਚਾਹੇਗੀ।
ਅੰਮ੍ਰਿਤਸਰ: ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ਼ ਨਾ ਬੁਖ਼ਾਰੇ, ਇਹ ਅਖਾਣ ਆਮ ਤੋਂ ਲੈ ਕੇ ਹਰ ਖ਼ਾਸ 'ਤੇ ਢੁੱਕਦਾ ਹੈ। ਇਸੇ ਲਈ ਹੁਣ ਕਾਂਗਰਸ ਦੇ ਸਟਾਰ ਪ੍ਰਚਾਰਕ ਕੈਬਨਿਟ ਮੰਤਰੀ ਦਾ ਅਹੁਦਾ ਛੱਡ ਆਪਣੇ ਘਰ ਪਹੁੰਚ ਗਏ ਹਨ। ਸਿੱਧੂ ਨੇ ਅੱਜ ਹੀ ਆਪਣੀ ਚੰਡੀਗੜ੍ਹ ਵਿਚਲੀ ਸਰਕਾਰੀ ਰਿਹਾਇਸ਼ ਵੀ ਛੱਡ ਦਿੱਤੀ ਹੈ। ਸਿੱਧੂ ਨੇ ਨਾ ਚੰਡੀਗੜ੍ਹ ਅਤੇ ਨਾ ਹੀ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਹੁਣ ਸਾਰਿਆਂ ਨੂੰ ਸਿੱਧੂ ਦੇ ਅਗਲੇ ਕਦਮ ਦਾ ਇੰਤਜ਼ਾਰ ਹੈ। ਬੇਸ਼ੱਕ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਵਿੱਚ ਪਹੁੰਚੇ ਹਨ, ਪਰ ਕਾਂਗਰਸ ਯਕੀਨਨ ਹੀ ਉਨ੍ਹਾਂ ਇੱਥੇ ਤਕ ਲਈ ਸੀਮਤ ਨਹੀਂ ਰੱਖਣਾ ਚਾਹੇਗੀ। ਅਜਿਹੇ ਵਿੱਚ ਆਉਂਦੇ ਦਿਨੀਂ ਕੁਝ ਵੱਡਾ ਧਮਾਕਾ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੇ ਬੀਤੀ 14 ਜੁਲਾਈ ਨੂੰ ਆਪਣਾ 10 ਜੂਨ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤਾ ਅਸਤੀਫ਼ਾ ਜਨਤਕ ਕਰ ਦਿੱਤਾ ਸੀ ਤੇ ਅਗਲੇ ਦਿਨ ਮੁੱਖ ਮੰਤਰੀ ਨੂੰ ਵੀ ਇਹ ਅਸਤੀਫਾ ਭੇਜ ਦਿੱਤਾ ਸੀ। ਕੈਪਟਨ ਨੇ 20 ਜੁਲਾਈ ਨੂੰ ਸਿੱਧੂ ਦਾ ਅਸਤੀਫ਼਼ਾ ਪ੍ਰਵਾਨ ਕਰ ਲਿਆ ਸੀ, ਜਿਸ ਤੋਂ ਬਾਅਦ ਸਿੱਧੂ ਨੇ ਮੰਤਰੀ ਨੂੰ ਮਿਲਣ ਵਾਲੀਆਂ ਸਹੂਲਤਾਂ ਤਿਆਗਣੀਆਂ ਸ਼ੁਰੂ ਕਰ ਦਿੱਤੀਆਂ ਹਨ।