ਕਾਠਮੰਡੂ: ਨੇਪਾਲ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਨੇਪਾਲ ਕਮਿਊਨਿਸਟ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ, ਇਹ ਫੈਸਲਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਬੈਠਕ ਵਿੱਚ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਵਿਰੋਧੀ ਧੜੇ ਦੇ ਨੇਤਾਵਾਂ ਨੇ ਓਲੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਧਮਕੀ ਦਿੱਤੀ। ਵਿਰੋਧੀ ਸਮੂਹ ਦੇ ਆਗੂ ਅਤੇ ਕਾਰਕੁੰਨ ਓਲੀ ਦੇ ਵਿਰੋਧ ਵਿੱਚ ਮਹੀਨੇ ਵਿੱਚ ਦੂਜੀ ਵਾਰ ਸੜਕਾਂ ’ਤੇ ਉਤਰ ਆਏ। ਉਹ ਪਿਛਲੇ ਸਾਲ 20 ਦਸੰਬਰ ਨੂੰ ਸੰਸਦ ਭੰਗ ਕਰਨ ਦੇ ਓਲੀ ਦੇ ਫੈਸਲੇ ਤੋਂ ਨਾਰਾਜ਼ ਹਨ।


ਕਿਸਾਨਾਂ ਦੇ ਰੂਟ ਮੈਪ ਨੂੰ ਦਿੱਲੀ ਪੁਲਿਸ ਵਲੋਂ ਮਨਜ਼ੂਰੀ, 26 ਜਨਵਰੀ ਨੂੰ ਇਨ੍ਹਾਂ ਤਿੰਨ ਥਾਂਵਾਂ 'ਤੇ ਨਿਕਲੇਗੀ ਟਰੈਕਟਰ ਪਰੇਡ

ਓਲੀ ਨੇ ਸੰਸਦ ਭੰਗ ਕਰਦਿਆਂ ਇਸ ਸਾਲ ਅਪ੍ਰੈਲ ਮਈ 'ਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਓਲੀ ਦੇ ਫੈਸਲੇ ਨੂੰ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਮਨਜ਼ੂਰੀ ਦਿੱਤੀ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਦੀ ਅਗਵਾਈ ਵਾਲੀ ਐਨਸੀਪੀ ਦੇ ਧੜੇ ਨੇ ਓਲੀ ‘ਤੇ ਦਬਾਅ ਬਣਾਉਣ ਲਈ ਵੱਡਾ ਪ੍ਰਦਰਸ਼ਨ ਕੀਤਾ ਸੀ। ਇਸ 'ਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੁਆਰਾ ਸੰਸਦ ਨੂੰ ਗੈਰ ਕਾਨੂੰਨੀ ਢੰਗ ਨਾਲ ਭੰਗ ਕਰਨਾ ਦੇਸ਼ 'ਚ ਬੜੀ ਮੁਸ਼ਕਲ ਨਾਲ ਪ੍ਰਾਪਤ ਕੀਤੀ ਗਈ ਸੰਘੀ ਲੋਕਤੰਤਰੀ ਗਣਤੰਤਰ ਪ੍ਰਣਾਲੀ ਲਈ ਗੰਭੀਰ ਖ਼ਤਰਾ ਹੈ।

ਟਰੈਕਟਰ ਪਰੇਡ ਖਰਾਬ ਕਰਨ ਲਈ ਪਾਕਿਸਤਾਨ 'ਚ ਬਣੇ 308 ਟਵਿੱਟਰ ਹੈਂਡਲ, ਦਿੱਲੀ ਪੁਲਿਸ ਹੋਈ ਸਤਰਕ

ਸਾਬਕਾ ਪ੍ਰਧਾਨਮੰਤਰੀ ਪ੍ਰਚੰਡ ਨੇ ਐਨਸੀਪੀ ਦੇ ਆਪਣੇ ਧੜੇ ਦੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਲੀ ਨੇ ਨਾ ਸਿਰਫ ਪਾਰਟੀ ਦੇ ਸੰਵਿਧਾਨ ਅਤੇ ਪ੍ਰਕਿਰਿਆਵਾਂ ਦੀ ਉਲੰਘਣਾ ਕੀਤੀ, ਬਲਕਿ ਨੇਪਾਲ ਦੇ ਸੰਵਿਧਾਨ ਦੀ ਵੀ ਉਲੰਘਣਾ ਕੀਤੀ ਅਤੇ ਲੋਕਤੰਤਰੀ ਗਣਤੰਤਰ ਪ੍ਰਣਾਲੀ ਦੇ ਵਿਰੁੱਧ ਕੰਮ ਕੀਤਾ। ਉਨ੍ਹਾਂ ਕਿਹਾ ਕਿ ਓਲੀ ਦੇ ਕਦਮਾਂ ਕਾਰਨ ਲੋਕ ਵਿਰੋਧ ਕਰਨ ਲਈ ਮਜ਼ਬੂਰ ਹੋਏ ਹਨ ਅਤੇ ਅੱਜ ਪੂਰਾ ਦੇਸ਼ ਪ੍ਰਤੀਨਿਧੀ ਸਦਨ ਦੇ ਭੰਗ ਦੇ ਵਿਰੁੱਧ ਹੈ। ਪ੍ਰਦਰਸ਼ਨ 'ਚ 25 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ