ਸਿਮਡੇਗਾ: ਬਾਨੋ ਪ੍ਰਖੰਡ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੋ ਸਕੇ ਭਰਾਵਾਂ ਨੇ ਮਹਿਜ਼ ਇੱਕ ਮੁਰਗੇ ਕਰਕੇ ਆਪਣੇ ਚਾਚੇ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਰਗਾ ਖਾਣ ਨੂੰ ਲੈ ਕੇ ਚਾਚੇ ਪਤਿਆ ਸਿੰਘ ਤੇ ਭਤੀਜੇ ਇੰਦਰ ਤੇ ਪ੍ਰਹਿਲਾਦ ਦਰਮਿਆਨ ਝੜਪ ਹੋ ਗਈ ਸੀ।
ਪਤਿਆ ਦੀ ਪਤਨੀ ਨੇ ਵਿੱਚ ਪੈ ਕੇ ਝਗੜੇ ਨੂੰ ਸ਼ਾਂਤ ਕੀਤਾ। ਉਸ ਵੇਲੇ ਤਾਂ ਦੋਵੇਂ ਭਰਾ ਉੱਥੋਂ ਚਲੇ ਗਏ ਪਰ ਰਾਤ 8 ਵਜੇ ਫਿਰ ਪਤਿਆ ਸਿੰਘ ਦੇ ਘਰ ਪਹੁੰਚੇ ਤੇ ਤੇਜ਼ਧਾਰ ਹਥਿਆਰ ਨਾਲ ਪਤਿਆ ਦਾ ਕਤਲ ਕਰ ਦਿੱਤਾ।
ਇਸ ਦੌਰਾਨ ਉਨ੍ਹਾਂ ਆਪਣੀ ਚਾਚੀ 'ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਡਾਕਟਰਾਂ ਵੱਲੋਂ ਉਸ ਗੰਭੀਰ ਹਾਲਤ 'ਚ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਸ਼ਰਮਸਾਰ! ਮੁਰਗੇ ਦੇ ਲਈ ਭਤੀਜਿਆਂ ਨੇ ਲਈ ਚਾਚੇ ਦੀ ਜਾਨ
ਏਬੀਪੀ ਸਾਂਝਾ
Updated at:
23 Feb 2020 02:09 PM (IST)
ਬਾਨੋ ਪ੍ਰਖੰਡ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੋ ਸਕੇ ਭਰਾਵਾਂ ਨੇ ਮਹਿਜ਼ ਇੱਕ ਮੁਰਗੇ ਕਰਕੇ ਆਪਣੇ ਚਾਚੇ ਦੀ ਜਾਨ ਲੈ ਲਈ।
ਸੰਕੇਤਕ ਤਸਵੀਰ
- - - - - - - - - Advertisement - - - - - - - - -